ਭੁਵਨੇਸ਼ਵਰ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਬੰਗਾਲ ਦੀ ਖਾੜੀ ਤੋਂ ਉੱਠੇ Dana cyclone ਨੇ ਜ਼ੋਰ ਫੜ ਲਿਆ ਹੈ। ਭਾਰਤੀ ਮੌਸਮ ਵਿਭਾਗ ਮੁਤਾਬਕ ਤੂਫਾਨ 18 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਓਡੀਸ਼ਾ ਤੱਟ ਵੱਲ ਵਧ ਰਿਹਾ ਹੈ। ਬੁੱਧਵਾਰ ਸ਼ਾਮ ਨੂੰ ਇਹ ਪਾਰਾਦੀਪ ਤੋਂ 460 ਕਿਲੋਮੀਟਰ ਅਤੇ ਸਾਗਰ ਟਾਪੂ ਤੋਂ 500 ਕਿਲੋਮੀਟਰ ਦੂਰ ਸੀ।
Dana cyclone 24 ਅਕਤੂਬਰ ਨੂੰ ਦੇਰ ਰਾਤ 2 ਵਜੇ ਭਿਤਰਕਣਿਕਾ ਨੈਸ਼ਨਲ ਪਾਰਕ ਅਤੇ ਧਮਰਾ ਬੰਦਰਗਾਹ ਨਾਲ ਟਕਰਾਏਗਾ। ਇਨ੍ਹਾਂ ਦੇ ਤੱਟ ਪੁਰੀ ਦੇ ਨਾਲ ਲੱਗਦੇ ਹਨ। ਭੁਵਨੇਸ਼ਵਰ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, ਲੈਂਡਫਾਲ ਪ੍ਰਕਿਰਿਆ 5 ਘੰਟਿਆਂ ਤੱਕ ਚੱਲੇਗੀ। ਇਸ ਸਮੇਂ ਦੌਰਾਨ, ਤੂਫਾਨ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੜੀਸਾ ਦੇ ਉੱਤਰੀ ਹਿੱਸਿਆਂ ਤੋਂ ਲੰਘੇਗਾ।
ਇਹ ਵੀ ਪੜ੍ਹੋ: ਡਾਇਰੈਕਟੋਰੇਟ ਸਿਹਤ ਕਰਮਚਾਰੀ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਗੇਟ ਰੈਲੀ
ਇਸ ਤੂਫ਼ਾਨ ਦੇ ਪ੍ਰਭਾਵ ਹੇਠ 14 ਜ਼ਿਲ੍ਹੇ ਹਨ। ਇਨ੍ਹਾਂ ਜ਼ਿਲ੍ਹਿਆਂ ਦੇ ਸਾਰੇ ਸਕੂਲ ਅਤੇ ਕਾਲਜ 25 ਤਰੀਕ ਤੱਕ ਬੰਦ ਕਰ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਦੇ 10 ਲੱਖ ਲੋਕਾਂ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ। ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਧਾਮਨਗਰ, ਪਰਾਦੀਪ, ਰਾਜਨਗਰ ਵਿੱਚ ਭਾਰੀ ਮੀਂਹ ਸ਼ੁਰੂ ਹੋ ਗਿਆ।