ਅੰਕਾਰਾ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਤੁਰਕੀ ਦੀ ਰਾਜਧਾਨੀ ‘ਚ militant attack ਹੋਇਆ ਹੈ। ਜਾਣਕਾਰੀ ਮੁਤਾਬਕ ਇਹ ਅੱਤਵਾਦੀ ਹਮਲਾ ਰਾਜਧਾਨੀ Ankara’ਚ ਤੁਰਕੀ ਦੀ ਏਅਰੋਸਪੇਸ ਐਂਡ ਡਿਫੈਂਸ ਕੰਪਨੀ ‘ਤੁਸਾਸ’ ਦੇ ਅਹਾਤੇ ‘ਤੇ ਹੋਇਆ। ਇਸ ਅੱਤਵਾਦੀ ਹਮਲੇ ‘ਚ 10 ਲੋਕਾਂ ਦੇ ਮਾਰੇ ਜਾਣ ਅਤੇ 14 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਲਾਂਕਿ ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਵੀ ਪੜ੍ਹੋ: ਸਾਬਕਾ ਵਿਧਾਇਕ ਸਤਕਾਰ ਕੌਰ ਤੇ ਉਸ ਦੇ ਭਤੀਜੇ ਨੂੰ ਹੈਰੋਇਨ ਤਸਕਰੀ ਕਰਦਿਆਂ ਕੀਤਾ ਗ੍ਰਿਫਤਾਰ
ਤੁਰਕੀ ਦੇ ਗ੍ਰਹਿ ਮੰਤਰੀ ਨੇ ਕਿਹਾ ਕਿ ਤੁਰਕੀ ਦੀ ਏਰੋਸਪੇਸ ਅਤੇ ਰੱਖਿਆ ਕੰਪਨੀ ਤੁਸਾਸ ਦੇ ਅਹਾਤੇ ‘ਤੇ ਹੋਏ ਹਮਲੇ ‘ਚ ਕਈ ਲੋਕ ਮਾਰੇ ਗਏ ਅਤੇ ਜ਼ਖਮੀ ਹੋਏ ਹਨ। ਅਲੀ ਯੇਰਲਿਕਾਯਾ ਨੇ ਰਾਜਧਾਨੀ ਅੰਕਾਰਾ ਦੇ ਬਾਹਰਵਾਰ ਸਥਿਤ ਤੁਰਕੀ ਏਰੋਸਪੇਸ ਇੰਡਸਟਰੀਜ਼ ‘ਤੇ ਹੋਏ ਹਮਲੇ ਬਾਰੇ ਹੋਰ ਵੇਰਵੇ ਨਹੀਂ ਦਿੱਤੇ। ਉਸਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ, ਤੁਰਕੀਏ ਏਰੋਸਪੇਸ ਇੰਡਸਟਰੀਜ਼ ਅੰਕਾਰਾ ਕਾਹਰਾਮੰਕਾਜ਼ਾਨ ਵਿਖੇ ਇੱਕ ਅੱਤਵਾਦੀ ਹਮਲਾ ਕੀਤਾ ਗਿਆ।