ਨਸ਼ਾ ਤਸਕਰਾਂ ਨੂੰ ਛੱਡਣ ਵਾਲੀ ਪੰਜਾਬ ਪੁਲਿਸ ਦੀ ਮਹਿਲਾ SHO ਮੁਅੱਤਲ, ਪਰਚਾ ਦਰਜ, ਦੋ ਮੁਨਸ਼ੀ ਵੀ ਚੜ੍ਹੇ ਅੜਿੱਕੇ

ਪੰਜਾਬ

ਚੰਡੀਗੜ੍ਹ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਮੋਗਾ ‘ਚ ਰਿਸ਼ਵਤ ਲੈ ਕੇ ਨਸ਼ਾ ਤਸਕਰੀ ਦੇ ਮੁਲਾਜ਼ਮਾਂ ਨੂੰ ਛੱਡਣ ਵਾਲੀ ਮਹਿਲਾ SHO ਨੂੰ ਮੁਅੱਤਲ ਕਰਕੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਸ ਦੇ ਨਾਲ ਹੀ ਦੋ ਥਾਣਿਆਂ ਦੇ ਮੁਨਸ਼ੀਆਂ ਵੀ ਅੜਿੱਕੇ ਆਏ ਹਨ। ਡੀਐਸਪੀ ਨੇ ਉਨ੍ਹਾਂ ਨੂੰ ਵੀ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਵੀ ਐਫਆਈਆਰ ਦਰਜ ਕਰਾਈ ਹੈ।
ਦੋਸ਼ ਹੈ ਕਿ ਮਹਿਲਾ ਐਸਐਚਓ ਨੇ ਦੋ ਮੁਨਸ਼ੀਆਂ ਨਾਲ ਮਿਲ ਕੇ 3 ਨਸ਼ਾ ਤਸਕਰਾਂ ਨੂੰ ਫੜਿਆ। ਫਿਰ ਉਨ੍ਹਾਂ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਛੱਡ ਦਿੱਤਾ ਗਿਆ। ਹੁਣ ਤਿੰਨੋਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਮੋਗਾ ਜ਼ਿਲ੍ਹੇ ਦੇ ਈਸੇ ਖਾਂ ਦੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁਨਸ਼ੀ ਗੁਰਪ੍ਰੀਤ ਸਿੰਘ, ਚੌਕੀ ਇੰਚਾਰਜ ਬਲਖੰਡੀ ਅਤੇ ਅਫੀਮ ਤਸਕਰ ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਹੈ।

ਐਫਆਈਆਰ ਮੁਤਾਬਕ ਇਕ ਵਿਅਕਤੀ ਨੇ ਮੁਕੱਦਮਾ ਨੰਬਰ 131 ਥਾਣਾ ਕੋਟ ਈਸੇ ਖਾਂ ਵਿਖੇ ਅਮਰਜੀਤ ਸਿੰਘ ਉਰਫ ਸੋਨੂੰ ਪੁੱਤਰ ਹਰਭਜਨ ਸਿੰਘ ਵਾਸੀ ਦਾਤੇਵਾਲ ਦਰਜ ਹੋਇਆ ਸੀ। ਅਤੇ ਮੌਕੇ ਉਤੇ ਇਸਦੇ ਨਾਲ ਇਸਦੇ ਭਰਾ ਮਨਪ੍ਰੀਤ ਸਿੰਘ, ਇਸਦਾ ਲੜਕਾ ਗੁਰਪ੍ਰੀਤ ਸਿੰਘ ਵਾਸੀ ਦਾਤੇਵਾਲਾ ਰੋਡ ਕੋਟ ਈਸੇ ਖਾਂ ਵੀ ਸਨ। ਜਿੰਨਾਂ ਕੋਲੋ 3 ਕਿਲੋਗ੍ਰਾਮ ਅਫੀਮ ਸੀ। ਉਸ ਸਮੇਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਐਸਐਚਓ ਕੋਟ ਈਸੇ ਖਾਂ ਨੇ ਗੁਰਪ੍ਰੀਤ ਸਿੰਘ ਮੁੱਖ ਮੁਨਸ਼ੀ ਥਾਣਾ ਕੋਟ ਈਸੇ ਖਾਂ ਅਤੇ ਰਾਜਪਾਲ ਸਿੰਘ ਮੁਨਸ਼ੀ ਪੁਲਿਸ ਚੌਕੀ ਬਲਖੰਡੀ ਨਾਲ ਆਪਸ ਵਿੱਚ ਰਲ ਮਿਲਕੇ ਕਿਸੇ ਪ੍ਰਾਈਵੇਟ ਵਿਅਕਤੀ ਰਾਹੀਂ 8 ਲੱਖ ਰੁਪਏ ਵਿੱਚ ਸੌਦਾ ਕਰਕੇ 5 ਲੱਖ ਰੁਪਏ ਹਾਸਲ ਕੀਤੇ ਅਤੇ ਪਰਚਾ ਇਕੱਲੇ ਅਮਰਜੀਤ ਸਿੰਘ ਉਤੇ ਦੇ ਦਿੱਤਾ ਅਤੇ ਉਸਦੇ ਭਰਾ ਮਨਪ੍ਰੀਤ ਸਿੰਘ ਅਤੇ ਲੜਕੇ ਗੁਰਪ੍ਰੀਤ ਸਿੰਘ ਨੂੰ ਮੌਕੇ ਉਤੇ ਛੱਡ ਦਿੱਤਾ।

ਜਿਕਰਯੋਗ ਹੈ ਕਿ ਮੁਲਜ਼ਮ ਮਹਿਲਾ ਐਸਐਚਓ ਕੋਰੋਨਾ ਦੇ ਦੌਰ ਵਿੱਚ ਫਰੰਟਲਾਈਨ ਯੋਧੇ ਵਜੋਂ ਮਸ਼ਹੂਰ ਹੋ ਗਈ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਵੀ ਵੀਡੀਓ ਕਾਲ ‘ਤੇ ਉਸ ਦਾ ਹੌਸਲਾ ਵਧਾਇਆ ਸੀ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।