ਓਟਾਵਾ, 24 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ਦੀ ਸਰਕਾਰ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਕਟੌਤੀ ਕਰਨ ਦੇ ਫ਼ੈਸਲੇ ‘ਤੇ ਅਮਲ ਕਰ ਰਹੀ ਹੈ। ਇਸ ਦੇ ਤਹਿਤ, ਕੰਪਨੀਆਂ ‘ਤੇ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ।ਨਵੇਂ ਨਿਯਮਾਂ ਅਨੁਸਾਰ, ਕੰਪਨੀਆਂ ਨੂੰ ਹੁਣ ਸਪੱਸ਼ਟ ਤੌਰ ‘ਤੇ ਸਾਬਤ ਕਰਨਾ ਪਵੇਗਾ ਕਿ ਉਹਨਾਂ ਨੇ ਪਹਿਲਾਂ ਕੈਨੇਡੀਅਨ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕੀਤੀ ਹੈ।ਇਹ ਨਵਾਂ ਕਦਮ ਦੇਸ਼ ‘ਚ ਆਪਣੇ ਮਜ਼ਦੂਰਾਂ ਨੂੰ ਪਹਿਲਾਂ ਰੋਜ਼ਗਾਰ ਦੇਣ ਦੀ ਪ੍ਰਕਿਰਿਆ ਨੂੰ ਮਜ਼ਬੂਤ ਕਰਨ ਲਈ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਤਨਖਾਹ 30 ਤਾਰੀਕ ਤੱਕ ਜਾਰੀ ਕਰਨ ਦੇ ਹੁਕਮ
ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫ਼ੈਸਲਾ ਕੈਨੇਡਾ ਦੇ ਮਜ਼ਦੂਰੀ ਬਾਜ਼ਾਰ ‘ਤੇ ਇੱਕ ਵੱਡਾ ਅਸਰ ਪਾ ਸਕਦਾ ਹੈ, ਖ਼ਾਸ ਕਰਕੇ ਉਹ ਸੈਕਟਰ ਜਿੱਥੇ ਵਿਦੇਸ਼ੀ ਕਾਮਿਆਂ ਦੀ ਲੋੜ ਹੁੰਦੀ ਹੈ, ਜਿਵੇਂ ਕਿ ਖੇਤੀਬਾੜੀ, ਨਿਰਮਾਣ, ਅਤੇ ਸੇਵਾਵਾਂ।ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਐਕਸ ‘ਤੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਕੰਪਨੀਆਂ ਲਈ ਇਹ ਸਾਬਤ ਕਰਨ ਲਈ ਸਖ਼ਤ ਨਿਯਮ ਲਿਆ ਰਹੇ ਹਾਂ ਕਿ ਉਹ ਪਹਿਲਾਂ ਕੈਨੇਡੀਅਨ ਕਾਮਿਆਂ ਨੂੰ ਕਿਉਂ ਨਹੀਂ ਰੱਖਦੀਆਂ।ਅਸੀਂ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਵਾਂਗੇ।
Published on: ਅਕਤੂਬਰ 24, 2024 9:54 ਪੂਃ ਦੁਃ