ਪੰਜਾਬ ‘ਚ ਕਾਰੋਬਾਰੀ ‘ਤੇ ਹਮਲਾ ਕਰਕੇ ਲੁੱਟ, ਹਸਪਤਾਲ ਦਾਖਲ

ਪੰਜਾਬ

ਲੁਧਿਆਣਾ, 25 ਅਕਤੂਬਰ, ਦੇਸ਼ ਕਲਿਕ ਬਿਊਰੋ :

ਲੁਧਿਆਣਾ ਵਿੱਚ ਬੀਤੀ ਰਾਤ ਇੱਕ ਐਕਟਿਵਾ ਸਵਾਰ ਕਾਰੋਬਾਰੀ ਜੋ ਕਿ ਆਪਣੀ ਫੈਕਟਰੀ ਜਾ ਰਹੇ ਸਨ, ਨੂੰ ਬਾਈਕ ਸਵਾਰ ਲੁਟੇਰਿਆਂ ਨੇ ਲੁੱਟ ਲਿਆ। ਲੁਟੇਰਿਆਂ ਨੇ ਉਸ ਕੋਲੋਂ ਉਸਦੀ ਨਵੀਂ ਐਕਟਿਵਾ ਵੀ ਖੋਹਣੀ ਚਾਹੀ ਪਰ ਕਾਫੀ ਕੋਸ਼ਿਸ਼ ਤੋਂ ਬਾਅਦ ਹਮਲਾਵਰ ਕਰੀਬ 10 ਹਜ਼ਾਰ ਰੁਪਏ ਦੀ ਨਗਦੀ ਅਤੇ ਮੋਬਾਈਲ ਹੀ ਖੋਹ ਸਕੇ। ਜਦੋਂ ਕਾਰੋਬਾਰੀ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਗੋਡਿਆਂ ਅਤੇ ਸਿਰ ‘ਤੇ ਤੇਜ਼ਧਾਰ ਦਾਤ ਨਾਲ ਹਮਲਾ ਕਰ ਦਿੱਤਾ। ਉਸ ਦੇ ਰਿਸ਼ਤੇਦਾਰ ਖੂਨ ਨਾਲ ਲੱਥਪੱਥ ਬਜ਼ੁਰਗ ਨੂੰ ਸਿਵਲ ਹਸਪਤਾਲ ਲੈ ਆਏ।ਜਾਣਕਾਰੀ ਦਿੰਦਿਆਂ ਹੌਜ਼ਰੀ ਕਾਰੋਬਾਰੀ ਦੇ ਪੁੱਤਰ ਰਵੀ ਵਰਮਾ ਨੇ ਦੱਸਿਆ ਕਿ ਉਸ ਦੀ ਹਰਗੋਬਿੰਦ ਨਗਰ ‘ਚ ਜੈਕਟਾਂ ਦੀ ਫੈਕਟਰੀ ਹੈ। ਜਿੱਥੇ ਵੀਰਵਾਰ ਰਾਤ ਉਸ ਦਾ ਪਿਤਾ ਸੁਖਦੇਵ ਰਾਜ ਆਪਣੀ ਐਕਟਿਵਾ ‘ਤੇ ਰਾਤ ਦੀ ਸ਼ਿਫਟ ਲਗਵਾਉਣ ਲਈ ਜਾ ਰਿਹਾ ਸੀ।ਸ਼ੇਰਪੁਰ ਨੇੜੇ ਓਸਵਾਲ ਪੁਲ ਨੇੜੇ ਸ਼ਿਵ ਚੌਕ ਕੋਲ 2 ਬਾਈਕਾਂ ‘ਤੇ ਸਵਾਰ 4 ਬਦਮਾਸ਼ਾਂ ਨੇ ਪਿੱਛੇ ਤੋਂ ਆ ਕੇ ਉਨ੍ਹਾਂ ਨੂੰ ਘੇਰ ਲਿਆ। ਉਨ੍ਹਾਂ ਉਸ ਕੋਲੋਂ ਜ਼ਬਰਦਸਤੀ ਨਕਦੀ ਅਤੇ ਮੋਬਾਈਲ ਫੋਨ ਖੋਹ ਲਿਆ। ਜਿਉਂ ਹੀ ਸੁਖਦੇਵ ਨੇ ਇੱਕ ਲੁਟੇਰੇ ਨੂੰ ਫੜਿਆ ਤਾਂ ਉਸ ਦੇ ਸਾਥੀਆਂ ਨੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।