ਜਲੰਧਰ ,24 ਅਕਤੂਬਰ (ਮਲਾਗਰ ਖਮਾਣੋਂ):-
ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸਾਂਝੇ ਮੋਰਚੇ ਦੇ ਆਗੂ ਮਨਦੀਪ ਕੌਰ ਬਿਲਗਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਜਿਸ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਵੱਲੋਂ ਸ਼ਕੁੰਤਲਾ ਸਰੋਏ,ਪਰਮਜੀਤ ਕੌਰ ਮਾਨ, ਸਰਬਜੀਤ ਕੌਰ ਮਚਾਕੀ,ਗੁਰਜੀਤ ਕੌਰ ਸ਼ਾਹਕੋਟ, ਗੁਰਮਿੰਦਰ ਕੌਰ ,ਕਰਮਜੀਤ ਕੌਰ ਮੁਕਤਸਰ, ਬਲਵਿੰਦਰ ਕੌਰ ਗੁਰਦਾਸਪੁਰ, ਕਲਵਿੰਦਰ ਕੌਰ ਕਰੂਰਥਲਾ,ਰਜਿੰਦਰ ਕੌਰ ਤਰਨਤਾਰਨ, ਲਕਸ਼ਮੀ ਬਾਈ ਪੂਜਾ, ਸਰਬਜੀਤ ਕੌਰ ਅੰਮ੍ਰਿਤਸਰ, ਸੁਸ਼ਮਾ ਹੁਸ਼ਿਆਰਪੁਰ, ਮਿਡ ਡੇਅ ਮੀਲ ਵਰਕਰ ਯੂਨੀਅਨ ਵੱਲੋਂ ਲਖਵਿੰਦਰ ਕੌਰ ਫਰੀਦਕੋਟ,ਮਮਤਾ ਸ਼ਰਮਾ ਅੰਮ੍ਰਿਤਸਰ, ਰਮਨਜੀਤ ਕੌਰ ਮੁਕਤਸਰ, ਪ੍ਰਵੀਨ ਕੁਮਾਰੀ ਲੁਧਿਆਣਾ,ਪਿੰਕੀ ਤੇ ਬੀਨਾ ਘੱਗਾ ਪਟਿਆਲਾ, ਰਾਜਵਿੰਦਰ ਕੌਰ ਕਪੂਰਥਲਾ, ਗੁਰਪ੍ਰੀਤ ਕੌਰ ਗੁਰਦਾਸਪੁਰ,ਰਾਜ ਕੌਰ ਤਰਨਤਾਰਨ, ਕਲਵਿੰਦਰ ਕੌਰ ਜਲੰਧਰ ਤੋਂ ਇਲਾਵਾ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾਈ ਆਗੂ ਜਰਮਨਜੀਤ ਸਿੰਘ,ਹਰਦੀਪ ਸਿੰਘ ਟੋਡਰਪੁਰ, ਹਰਿੰਦਰ ਦੁਸਾਂਝ, ਗੁਰਜੀਤ ਸਿੰਘ ਘੱਗਾ, ਪ੍ਰਵੀਨ ਕੁਮਾਰ ਪਟਿਆਲਾ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਭਗਵੰਤ ਮਾਨ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਮਿਡ ਡੇ ਮੀਲ ਵਰਕਰਾਂ ਨਾਲ ਵਾਅਦਾ ਖਿਲਾਫੀ ਕਰਨ,ਉਹਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਨੂੰ ਅਣਗੌਲਿਆਂ ਕਰਨ,ਵਰਕਰਾਂ ਨੂੰ ਘੱਟੋ ਘੱਟ ਉਜਰਤ ਨਾ ਦੇਣ,ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾ ਦੀ ਸੇਵਾ ਮੁਕਤੀ 58 ਸਾਲ ਕਰਨ ਅਤੇ ਸੇਵਾ ਮੁਕਤੀ ਮੌਕੇ ਖਾਲੀ ਘਰਾਂ ਨੂੰ ਤੋਰਨ, ਵਰਕਰਾਂ ਨੂੰ ਮਿਲਦੇ ਮਾਣ ਭੱਤੇ ਨੂੰ ਅਪਣੇ ਚੋਣ ਵਾਅਦੇ ਅਨੁਸਾਰ ਦੁਗਣਾ ਨਾ ਕਰਨ,5 ਲੱਖ ਦਾ ਮੁਫ਼ਤ ਬੀਮਾ ਨਾ ਕਰਨ ਤੇ ਗੰਭੀਰ ਚਰਚਾ ਕਰਦਿਆਂ ਜ਼ਿਮਨੀ ਚੋਣਾਂ ਦੌਰਾਨ ਵਰਕਰਾਂ ਦਾ ਪੱਖ ਜਨਤਾ ਦੀ ਕਚਹਿਰੀ ਵਿੱਚ ਰੱਖਣ ਲਈ ਮਿਤੀ 3 ਨਵੰਬਰ ਨੂੰ ਡੇਰਾ ਬਾਬਾ ਨਾਨਕ ਹਲਕੇ,10 ਨਵੰਬਰ ਨੂੰ ਚੱਬੇਵਾਲ, ਗਿਦੜਬਾਹਾ ਅਤੇ ਪਟਿਆਲਾ ਸਿਹਤ ਮੰਤਰੀ ਦੀ ਕੋਠੀ ਸਾਹਮਣੇ ਵਿਸ਼ਾਲ ਰੋਸ ਪ੍ਰਦਰਸ਼ਨ ਕਰਨ ਦਾ ਫ਼ੈਸਲਾ ਕੀਤਾ।ਉਹਨਾਂ ਐਲਾਨ ਕੀਤਾ ਕਿ ਇਹਨਾਂ ਰੋਸ ਪ੍ਰਦਰਸ਼ਨਾਂ ਵਿੱਚ ਸਰਕਾਰ ਦਾ ਅਸਲੀ ਚਿਹਰਾ ਜਨਤਾ ਵਿੱਚ ਨੰਗਾ ਕੀਤਾ ਜਾਵੇਗਾ।