ਕੈਪਟਨ ਅਮਰਿੰਦਰ ਸਿੰਘ ਨੇ ‘ਆਪ’ ਸਰਕਾਰ ਦੇ ਫਸਲਾਂ ਦੀ ਖਰੀਦ ‘ਚ ਨਾਕਾਮ ਰਹਿਣ ਲਈ ਕੀਤੀ ਆਲੋਚਨਾ

ਪੰਜਾਬ

ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿੱਕ ਬਿਓਰੋ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨਾਲ ਮੁਲਾਕਾਤ ਕੀਤੀ। ਪੰਜਾਬ ਦੇ ਕਿਸਾਨਾਂ ਦੀ ਦੁਰਦਸ਼ਾ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ, ਉਨ੍ਹਾਂ ਨੇ ‘ਆਪ’ ਸਰਕਾਰ ‘ਤੇ ਪੀਆਰ 126 ਝੋਨੇ ਦੀ ਕਿਸਮ ਦੀ ਖਰੀਦ ਕਰਨ ਵਿੱਚ ਅਸਫਲ ਰਹਿਣ ਲਈ ਆਲੋਚਨਾ ਕੀਤੀ, ਜਿਸ ਨਾਲ ਕਿਸਾਨ ਪ੍ਰੇਸ਼ਾਨ ਹਨ।

“ਸਥਿਤੀ ਚਿੰਤਾਜਨਕ ਹੈ। ਮੇਰੇ ਕਾਰਜਕਾਲ ਦੌਰਾਨ ਕਿਸੇ ਵੀ ਕਿਸਾਨ ਨੂੰ ਇੱਕ ਵਾਰ ਵੀ ਮੰਡੀ ਵਿੱਚ ਰੁਲਣਾ ਨਹੀਂ ਪਿਆ। ਉਹ ਆਪਣੀ ਫ਼ਸਲ ਲੈ ਕੇ ਆਉਂਦੇ ਸੀ, ਇਸ ਦੀ ਖਰੀਦ ਹੋ ਜਾਂਦੀ ਸੀ ਅਤੇ ਇੱਕ ਦਿਨ ਵਿੱਚ ਉਨ੍ਹਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਂਦੇ ਸਨ। ਪਰ ਅੱਜ ਸਥਿਤੀ ਇਹ ਹੈ ਕਿ ਕਿਸਾਨ 10 ਦਿਨਾਂ ਤੋਂ ਮੰਡੀਆਂ ਵਿੱਚ ਬੈਠੇ ਹਨ ਉਨ੍ਹਾਂ ਦੀ ਫਸਲ ਰੁਲ ਰਹੀ ਹੈ, ਅਤੇ ਇਸ ਦੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਵੀ ਖਰੀਦ ਨਹੀਂ ਕੀਤੀ ਜਾ ਰਹੀ ਹੈ,” ਕੈਪਟਨ ਅਮਰਿੰਦਰ ਸਿੰਘ ਨੇ ਕਿਹਾ।

ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੰਡੀਆਂ ‘ਚੋਂ ਗੈਰਹਾਜ਼ਰੀ ‘ਤੇ ਸਵਾਲ ਉਠਾਉਂਦਿਆਂ ਕਿਹਾ, “ਮੁੱਖ ਮੰਤਰੀ ਨੇ ਇੱਕ ਵਾਰ ਵੀ ਮੰਡੀ ਦਾ ਦੌਰਾ ਕਿਉਂ ਨਹੀਂ ਕੀਤਾ? ਉਨ੍ਹਾਂ ਦੇ ਖੁਰਾਕ ਤੇ ਖੇਤੀਬਾੜੀ ਮੰਤਰੀ ਚਿੰਤਾਵਾਂ ਨੂੰ ਦੂਰ ਕਰਨ ਲਈ ਕਿਉਂ ਨਹੀਂ ਆ ਰਹੇ? ਸਰਕਾਰ ਨੇ ਕਿਸਾਨਾਂ ਨੂੰ ਪੀ.ਆਰ.126 ਬੀਜਣ ਲਈ ਉਤਸ਼ਾਹਿਤ ਕੀਤਾ, ਪਰ ਹੁਣ ਉਹ ਇਸ ਨੂੰ ਖਰੀਦਣ ਤੋਂ ਭੱਜ ਰਹੇ ਹਨ।”

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਪ੍ਰਸ਼ਾਸਨ ਦਾ ਤਜਰਬਾ ਨਹੀਂ ਹੈ ਅਤੇ ‘ਆਪ’ ਆਗੂਆਂ ਕੋਲ ਕੋਈ ਮੁਹਾਰਤ ਨਹੀਂ ਹੈ। “ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੂੰ ਕੇਂਦਰ ਸਰਕਾਰ ਕੋਲ ਜਾ ਕੇ ਮਸਲੇ ਹੱਲ ਕਰਨੇ ਚਾਹੀਦੇ ਸਨ। ‘ਆਪ’ ਸਰਕਾਰ ਹਊਮੈ ਅਤੇ ਸੱਤਾ ਦੇ ਸੰਘਰਸ਼ ਕਾਰਨ ਪੰਜਾਬ ਨੂੰ ਬਰਬਾਦ ਕਰ ਰਹੀ ਹੈ।

ਇਸ ਦੇ ਬਿਲਕੁਲ ਉਲਟ ਉਜਾਗਰ ਕਰਦੇ ਹੋਏ, ਕੈਪਟਨ ਅਮਰਿੰਦਰ ਸਿੰਘ ਨੇ ਨੋਟ ਕੀਤਾ, “ਅਜੇ ਤੱਕ ਨਾਂ ਤਾਂ ਮੁੱਖ ਮੰਤਰੀ, ਨਾਂ ਮੰਤਰੀ ਜਾਂ ਇੱਥੋਂ ਤੱਕ ਕਿ ਵਿਧਾਇਕ ਵੀ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਲਈ ਹਾਲ ਵਿੱਚ ਮੰਡੀਆਂ ਦਾ ਦੌਰਾ ਕੀਤਾ ਹੈ। ਮੇਰੇ 10 ਸਾਲਾਂ ਦੇ ਕਾਰਜਕਾਲ ਦੌਰਾਨ, ਅਸੀਂ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ। ਮੈਂ ਕੇਂਦਰ ਦਾ ਦੌਰਾ ਕਰਕੇ ਆਪਣੇ ਮੁੱਖ ਮੰਤਰੀ ਦੇ ਫਰਜ਼ਾਂ ਨੂੰ ਪੂਰਾ ਕੀਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲੋੜ ਪੈਣ ‘ਤੇ ਕੇਂਦਰ ਨਾਲ ਜੁੜ ਕੇ ਪੰਜਾਬ ਦੀ ਭਲਾਈ ਲਈ ਅਣਥੱਕ ਕੰਮ ਕੀਤਾ।”

ਜਲਦੀ ਹੱਲ ਯਕੀਨੀ ਬਣਾਉਣ ਲਈ, ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ, “ਮੈਂ ਇਸ ਮੁੱਦੇ ਨੂੰ ਹੱਲ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ, ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅਤੇ ਖੁਰਾਕ ਅਤੇ ਵੰਡ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਨਿੱਜੀ ਤੌਰ ‘ਤੇ ਮੁਲਾਕਾਤ ਕਰਾਂਗਾ, ਜਿਸ ਦੀ ਜ਼ਿੰਮੇਵਾਰੀ ਵੈਸੇ ਭਗਵੰਤ ਮਾਨ ਦੀ ਬਣਦੀ ਸੀ।”

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਪਹਿਲਾਂ ਹੀ ਪੰਜਾਬ ਸਰਕਾਰ ਨੂੰ ਖਰੀਦ ਲਈ 44,000 ਕਰੋੜ ਰੁਪਏ ਭੇਜ ਚੁੱਕਾ ਹੈ। “ਮੈਂ ਕੇਂਦਰ ਸਰਕਾਰ ਨੂੰ ਇਹ ਵੀ ਯਕੀਨੀ ਬਣਾਉਣ ਦੀ ਅਪੀਲ ਕਰਾਂਗਾ ਕਿ ਆੜ੍ਹਤੀਆਂ ਨੂੰ ਪੀ.ਆਰ.126 ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ। ਉਹ ਆਪਣੀ ਜੇਬ ਤੋਂ ਇਸ ਘਾਟੇ ਦਾ ਭੁਗਤਾਨ ਕਿਵੇਂ ਕਰ ਸਕਦੇ ਹਨ?”

ਉਨ੍ਹਾਂ ਜ਼ੋਰ ਦੇ ਕੇ ਕਿਹਾ, “ਕੇਂਦਰ ਦੀ ਉਦਾਸੀਨਤਾ ਦੇ ਦੋਸ਼ ਬੇਬੁਨਿਆਦ ਹਨ। ਪੰਜਾਬ ਵਿੱਚ ਹਮੇਸ਼ਾ ਕੇਂਦਰ ਅਤੇ ਸੂਬੇ ਵਿੱਚ ਵੱਖ-ਵੱਖ ਸਰਕਾਰਾਂ ਰਹੀਆਂ ਹਨ, ਪਰ ਇਹ ਸਮੱਸਿਆ ਪਹਿਲਾਂ ਕਦੇ ਨਹੀਂ ਆਈ। ਇਹ ‘ਆਪ’ ਸਰਕਾਰ ਦੀ ਸਪੱਸ਼ਟ ਨਾਕਾਮੀ ਹੈ।”

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਸੀਨੀਅਰ ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਫਤਿਹਗੜ੍ਹ ਸਾਹਿਬ ਦੀਦਾਰ ਸਿੰਘ ਭੱਟੀ, ਕਮਲਦੀਪ ਸੈਣੀ, ਪ੍ਰਿਤਪਾਲ ਸਿੰਘ ਬਲੀਏਵਾਲ, ਅਮਰਿੰਦਰ ਸਿੰਘ ਧਾਲੀਵਾਲਵੀ ਮੌਜੂਦ ਸਨ।

Published on: ਅਕਤੂਬਰ 25, 2024 8:22 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।