ਮੋਰਿੰਡਾ 25 ਅਕਤੂਬਰ ( ਭਟੋਆ )
ਝੋਨੇ ਦੀ ਖਰੀਦ ਅਤੇ ਲਿਫਟਿੰਗ ਸੁਚਾਰੂ ਰੂਪ ਵਿੱਚ ਚਾਲੂ ਨਾ ਹੋਣ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਮੋਰਿੰਡਾ ਸ੍ਰੀ ਫਤਿਹਗੜ੍ਹ ਸਾਹਿਬ ਸੜਕ ਤੇ ਬਣੇ ਪੁਲ ਹੇਠਾਂ ਰੋਸ ਧਰਨਾ ਦੇ ਕੇ ਸੜਕਾਂ ਨੂੰ ਮੁਕੰਮਲ ਤੌਰ ਤੇ ਜਾਮ ਕਰਕੇ ਰੱਖ ਦਿੱਤਾ। ਇਸ ਰੋਸ ਧਰਨੇ ਵਿੱਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ਸਰਕਾਰ ਨੂੰ ਫੇਲ ਕਰਾਰ ਦਿੰੰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ , ਅਤੇ ਪੰਜਾਬ ਵਿੱਚੋਂ ਸਰਕਾਰ ਨਾਮ ਦੀ ਚੀਜ਼ ਗਾਇਬ ਹੋ ਚੁੱਕੀ ਹੈ।ਜਿਸ ਕਾਰਨ ਅੰਨ ਅਤੇ ਅੰਨਦਾਤਾ ਦੋਨੋਂ ਮੰਡੀ ਦੇ ਮੰਡੀ ਵਿੱਚ ਰੁਲ ਰਹੇ ਹਨ । ਉਹਨਾਂ ਦੱਸਿਆ ਕਿ ਪੰਜਾਬ ਦੇ ਗੋਦਾਮਾਂ ਤੇ ਸ਼ੈਲਰਾਂ ਵਿੱਚ ਪਿਛਲੇ ਸਾਲ ਦੇ 132 ਲੱਖ ਟਨ ਚਾਵਲ ਤੇ ਕਣਕ ਪਏ ਹਨ , ਜਿਨਾਂ ਨੂੰ ਪੰਜਾਬ ਵਿੱਚੋਂ ਦੂਜੇ ਰਾਜਾਂ ਵਿੱਚ ਭੇਜਣ ਲਈ ਸੂਬੇ ਦੇ ਖੁਰਾਕ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਕੇਂਦਰੀ ਫੂਡ ਸਪਲਾਈ ਮੰਤਰੀ ਨਾਲ ਝੋਨੇ ਦੀ ਫਸਲ ਮੰਡੀਆਂ ਵਿੱਚ ਆਉਣ ਤੋਂ ਪਹਿਲਾਂ ਕੋਈ ਤਾਲਮੇਲ ਨਹੀਂ ਕੀਤਾ। ਜਿਸ ਕਾਰਨ ਪੰਜਾਬ ਦੇ ਗੋਦਾਮਾਂ ਅਤੇ ਸ਼ੈਲਰਾਂ ਵਿੱਚ ਝੋਨੇ ਦੀ ਫਸਲ ਰੱਖਣ ਲਈ ਲੋੜੀਦੀ ਜਗ੍ਹਾ ਨਹੀਂ ਹੈ ਸ੍ਰੀ ਰਾਜੇਵਾਲ ਨੇ ਕਿਹਾ ਕਿ ਜੇਕਰ ਝੋਨੇ ਦੀ ਫਸਲ ਦੀ ਪੈਦਾਵਾਰ ਨਾ ਕੀਤੀ ਗਈ ਤਾਂ ਦੇਸ਼ ਦੇ ਅੰਨ ਭੰਡਾਰ ਵਿੱਚ 125 ਲੱਖ ਤਨ ਚਾਵਲ ਘਟਣਗੇ ਉਹਨਾਂ ਦੱਸਿਆ ਕਿ ਪੰਜਾਬ ਦੇਸ਼ ਦੇ ਬਾਕੀ ਸੂਬਿਆਂ ਵਿੱਚੋਂ ਸਭ ਤੋਂ ਵੱਧ 40 ਪ੍ਰਤੀਸ਼ਤ ਹਿੱਸਾ ਦੇਸ਼ ਦੇ ਅੰਨ ਭੰਡਾਰ ਭਰਨ ਵਿੱਚ ਪਾਉਂਦਾ ਹੈ ਸ੍ਰੀ ਰਾਜੇਵਾਲ ਨੇ ਦੱਸਿਆ ਕਿ ਪਿਛਲੇ ਸਾਲ ਸੈਂਟਰਲ ਪੂਲ ਵਿੱਚ ਕਣਕ 10 ਲੱਖ ਟਨ ਘੱਟ ਜਮਾ ਕੀ ਹੋਈ ਜਿਸ ਦਾ ਨਤੀਜਾ ਜਿਹੜੀ ਕਣਕ 2200 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵੇਚੀ ਗਈ ਉਹ ਕਣਕ ਹੁਣ ਦਿੱਲੀ ਵਿੱਚ 3250 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ ਕਿਸਾਨ ਆਗੂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਟੱਕਰ ਲੈਣ ਤੋਂ ਗਰੇਜ ਕੀਤੀ ਜਾਵੇ ਕਿਉਂਕਿ ਪੰਜਾਬ ਦੇ ਲੋਕ ਨਾ ਡਰਨ ਵਾਲੇ ਹਨ ਅਤੇ ਨਾ ਹੀ ਝੁਕਣ ਵਾਲੇ ਹਨ ਸ੍ਰੀ ਰਾਜੇਵਾਲ ਨੇ ਕਿਹਾ ਕਿ ਜਿਹੜੀ ਮੰਡੀ ਵਿੱਚ ਆੜਤੀਆਂ ਵੱਲੋਂ ਝੋਨੇ ਦੀ ਖਰੀਦ ਕੱਟ ਲਗਾ ਕੇ ਕੀਤੀ ਜਾ ਰਹੀ ਹੈ। ਉਸ ਸਬੰਧੀ ਸਥਾਨਕ ਆਗੂਆਂ ਨੂੰ ਹਲਫ਼ੀਆ ਬਿਆਨ ਦਿੱਤਾ ਜਾਵੇ ਤਾਂ ਜੋ ਕਿਸਾਨਾਂ ਦੀ ਫਸਲ ਦੇ ਪੂਰੇ ਪੈਸੇ ਦਿਵਾਏ ਜਾ ਸਕਣ। ਸ੍ਰੀ ਰਾਜੇਵਾਲ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਗੁਦਾਮਾਂ ਵਿੱਚ ਪਏ ਕਣਕ ਅਤੇ ਚਾਵਲ ਦੀ ਦੂਜੇ ਰਾਜਿਆਂ ਨੂੰ ਮੂਵਮੈਂਟ ਸ਼ੁਰੂ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਦੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਨੂੰ ਤਾਲੇ ਲਗਾ ਦਿੱਤੇ ਜਾਣਗੇ
ਇਸ ਤੋ ਪਹਿਲਾਂ ਧਰਨਾਕਾਰੀ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ ਦਲਜੀਤ ਸਿੰਘ ਚਲਾਕੀ ਅਮਰਜੀਤ ਸਿੰਘ ਸਿੱਧੂ ਜਰਨੈਲ ਸਿੰਘ ਸਰਹਾਣਾ ਅਤੇ ਬਲਦੀਪ ਸਿੰਘ ਸੰਗਤਪੁਰਾ ਨੇ ਕਿਹਾ ਕਿ ਮੋਰਿੰਡਾ ਦੀ ਅਨਾਜ ਮੰਡੀ ਵਿੱਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਸਹੀ ਨਾ ਹੋਣ ਕਾਰਨ ਕਿਸਾਨਾਂ ਨੂੰ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਮੋਰਿੰਡਾ ਦੀ ਅਨਾਜ ਮੰਡੀ ਵਿੱਚ ਛੇ ਕਿਲੋ ਪ੍ਰਤੀ ਕੁਇੰਟਲ ਕੱਟ ਲਗਾ ਕੇ ਝੋਨਾ ਖਰੀਦਿਆ ਜਾ ਰਿਹਾ ਪ੍ਰੰਤੂ ਕਿਸਾਨ ਜਥੇਬੰਦੀਆਂ ਅਜਿਹੇ ਕਿਸੇ ਵੀ ਘੱਟ ਨੂੰ ਬਰਦਾਸ਼ਤ ਨਹੀਂ ਕਰਨਗੀਆਂ।
ਉਹਨਾਂ ਦੱਸਿਆ ਕਿ ਝੋਨੇ ਦੀ ਸਮੇਂ ਸਿਰ ਖਰੀਦ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਆਲੂਆਂ ਗੰਨਾ ਅਤੇ ਕਣਕ ਬੀਜਣ ਵਿੱਚ ਦੇਰੀ ਹੋ ਰਹੀ ਹ ਕਿਸਾਨ ਆਗੂਆਂ ਨੇ ਇਸ ਮੌਕੇ ਤੇ ਡੀਏਪੀ ਖਾਦ ਦੀ ਕਮੀ ਦਾ ਮਾਮਲਾ ਵੀ ਅਵਾਰਿਆ ਅਤੇ ਦੱਸਿਆ ਕਿ ਜਿਲ੍ਹੇ ਦੇ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਬਾਰ ਬਾਰ ਮੀਟਿੰਗਾਂ ਕਰਨ ਉਪਰੰਤ ਵੀ ਨਾ ਝੋਨੇ ਦੀ ਖਰੀਦ ਅਤੇ ਲਿਫਟਿੰਗ ਸਹੀ ਤਰੀਕੇ ਨਾਲ ਸ਼ੁਰੂ ਹੋਈ ਹੈ ਅਤੇ ਨਾ ਹੀ ਡੀਏਪੀ ਦੀ ਘਾਟ ਪੂਰੀ ਹੋਈ ਹੈ।
ਇਸ ਮੌਕੇ ਤੇ ਧਾਰਨਾਕਾਰੀਆਂ ਵੱਲੋਂ ਐਂਬੂਲੈਂਸ ਮਰੀਜ਼ਾਂ ਅਤੇ ਸਕੂਲੀ ਬੱਚਿਆਂ ਦੀਆਂ ਬੈਨਾਂ ਨੂੰ ਜਾਣ ਦੀ ਛੋਟ ਦਿੱਤੀ ਗਈ ਸੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾਣ ਵਾਲੇ ਰੋਸ ਧਰਨੇ ਅਤੇ ਟਰੈਫਿਕ ਜਾਮ ਨੂੰ ਧਿਆਨ ਵਿੱਚ ਰੱਖਦਿਆਂ ਜਿਲਾ ਪੁਲਿਸ ਵੱਲੋਂ ਸ੍ਰੀਮਤੀ ਰੁਪਿੰਦਰ ਕੌਰ ਸਰਾਂ ਐਸਪੀ ਡੀ ਡੀਐਸਪੀ ਮਨਜੀਤ ਸਿੰਘ ਔਲਖ ਅਤੇ ਡੀਐਸਪੀ ਗੁਰਮੀਤ ਸਿੰਘ ਦੀ ਅਗਵਾਈ ਹੇਠ ਢੁਕਵੇਂ ਪ੍ਰਬੰਧ ਕੀਤੇ ਹੋਏ ਸਨ ਤਾਂ ਜੋ ਟਰੈਫਿਕ ਜਾਮ ਕੱਲ ਮਕਾਨ ਕਿਸੇ ਕਿਸਮ ਦੀ ਕੋਈ ਅਣਸੁਖਾਵ ਘਟਨਾ ਨਾ ਵਾਪਰੇ ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਰਣਧੀਰ ਸਿੰਘ ਚਕਲ ਜਿਲ੍ਹ ਪ੍ਰਧਾਨ ਬਲਾਕ ਪ੍ਰਧਾਨ ਗੁਰਚਰਨ ਸਿੰਘ ਢੋਲਣ ਮਾਜਰਾ ਨੰਬਰਦਾਰ ਰਣਧੀਰ ਸਿੰਘ ਮਾਜਰੀ ਜਸਵਿੰਦਰ ਸਿੰਘ ਕਾਈਨੌਰ ਪ੍ਰੈਸ ਸਕੱਤਰ ਹਰਬੰਸ ਸਿੰਘ ਦਤਾਰਪੁਰ ਬਹਾਦਰ ਸਿੰਘ ਢਗਰਾਲੀ ਅਤੇ ਜਰਨੈਲ ਸਿੰਘ ਸਰਹਾਣਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਜਦਕਿ ਇਸ ਰੋਸ ਧਰਨੇ ਵਿੱਚੋ ਆੜਤੀ ਅਤੇ ਸੈਲਰ ਮਾਲਕ ਗਾਇਬ ਰਹੇ।