ਮੋਹਾਲੀ: 26 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੱਤਰਕਾਰ ਤੱਗੜ ਨੂੰ ਉਸ ਸਮੇਂ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਮਾ ਜੀ ਸਵਰਨ ਮੰਗਿਆ ਦਾ ਦਿਹਾਂਤ ਹੋ ਗਿਆ।ਸਰਦਾਰ ਸਵਰਨ ਸਿੰਘ ਮੰਗਿਆ (92) ਸੇਵਾ ਮੁਕਤ, ਇੰਜੀਨੀਅਰ ਇਨ ਚੀਫ, ਰਾਤੀ 12.30 ਵਜੇ ਫੋਰਟਿਸ ਹਸਪਤਾਲ ਚ ਪੂਰੇ ਹੋ ਗਏ ਹਨ।
ਓਹਨਾ ਦਾ ਜਨਮ ਲਾਇਲਪੁਰ, ਪਾਕਿਸਤਾਨ ਚ 1932 ਚ ਸਰਦਾਰ ਸਰੂਪ ਸਿੰਘ ਦੇ ਘਰ ਹੋਇਆ। ਬਟਵਾਰੇ ਤੋਂ ਬਾਦ ਮੋਂਗੀਆ ਪਰਿਵਾਰ ਫਰੀਦਕੋਟ ਰਹਿਣ ਲੱਗਾ। ਸਖ਼ਤ ਮਿਹਨਤ ਕਰਕੇ ਓਹਨਾਂ ਨੇ ਬਨਾਰਸ ਯੂਨੀਵਰਸਿਟੀ ਤੋਂ ਵਿਦਿਆ ਪੂਰੀ ਕੀਤੀ। ਸਰਦਾਰ ਮੌਂਗੀਆ ਸਿੱਖ ਸਿਆਸਤ ਚ ਡੂੰਘੀ ਦਿਲਚਸਪੀ ਰੱਖਦੇ ਰਹੇ ਅਤੇ ਵਿਦਿਆਥੀਆਂ ਜੀਵਨ ਸਿੱਖ ਸਟੂਡੈਂਟਸ ਫੈਡਰੇਸ਼ਨ ਚ ਵੀ ਸਰਗਰਮ ਰਹੇ। ਉਹਨਾ ਦਾ ਭਤੀਜਾ ਆਰ ਐਸ ਮੰਗੀਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜੱਜ ਰਹੇ ਅਤੇ ਅਸਾਮ ਹਾਈ ਕੋਰਟ ਤੋਂ ਚੀਫ਼ ਜਸਟਿਸ ਬਣਕੇ ਸੇਵਾ ਮੁਕਤ ਹੋਏ।ਸਰਦਾਰ ਮੰਗੀਆ ਦੇ ਦੋ ਬੇਟੇ ਅਤੇ ਇੱਕ ਬੇਟੀ ਆਪਣਾ ਖੁਸ਼ਹਾਲ ਜੀਵਨ ਗੁਜ਼ਾਰ ਰਹੇ ਹਨ। ਉਨ੍ਹਾ ਦਾ ਸਸਕਾਰ ਅੱਜ ਦੁਪਹਿਰ 2 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਹੋਵੇਗਾ।