ਫਾਜ਼ਿਲਕਾ 26 ਅਕਤੂਬਰ, ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਜ਼ਿਲ੍ਹੇ ਅੰਦਰ ਬੈਗ ਫਰੀ ਪ੍ਰੋਗਰਾਮ ਨੂੰ ਸਕੂਲਾਂ ਅੰਦਰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਸਕੂਲਾਂ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿਚ ਕਾਫੀ ਉਤਸੁਕਤਾ ਨਾਲ ਭਾਗ ਲਿਆ ਜਾ ਰਿਹਾ ਹੈ। ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ ।
ਸੀ.ਐਮ. ਦੀ ਯੋਗਸ਼ਾਲਾ ਦੇ ਨੋਡਲ ਅਫਸਰ –ਕਮ-ਐਸ.ਡੀ.ਐਮ. ਕ੍ਰਿਸ਼ਨ ਪਾਲ ਰਾਜਪੁਤ ਦੇ ਦਿਸ਼ਾ-ਨਿਰਦੇਸ਼ਾਂ *ਤੇ ਸਕੂਲਾਂ ਅੰਦਰ ਯੋਗਾ ਗਤੀਵਿਧੀ ਨੂੰ ਪੂਰੇ ਜੋਰਾ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਅਜ ਦੇ ਤਕਨੀਕੀ ਤੇ ਤੇਜ ਤਰਾਰ ਯੁਗ ਵਿਚ ਹਰ ਕੋਈ ਕੰਪਿਉਟਰ ਤੇ ਮੋਬਾਈਲ ਨਾਲ ਜੁੜਿਆ ਰਹਿੰਦਾ ਹੈ ਜਿਸ ਨਾਲ ਸ਼ਰੀਰਿਕ ਸ਼ਕਤੀ ਉਨ੍ਹੀ ਮਜਬੂਤ ਨਹੀਂ ਰਹਿੰਦੀ ਜੋ ਕਿ ਯੋਗਾ ਨਾਲ ਪੂਰੀ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਰਾਧੇ ਸ਼ਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਿਆਂ ਨੂੰ ਸਕੂਲਾਂ ਵਿਚ ਦੌਸਤਾਨਾ ਮਾਹੌਲ ਅਤੇ ਖੁਸ਼ੀਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਇਸ ਬੈਗ ਫਰੀ ਮੁਹਿੰਮ ਨੂੰ ਉਲੀਕਣ ਨਾਲ ਦੋ ਕਾਰਜ ਪੂਰੇ ਹੋ ਰਹੇ ਹਨ ਜਿਥੇ ਬਚਿਆਂ ਨੂੰ ਚਿੰਤਾਮੁਕਤ ਤੇ ਸਿਹਤਮੰਦ ਰੱਖਣ ਲਈ ਯੋਗਾ ਸਿਖਇਆ ਜਾ ਰਿਹਾ ਹੈ ਉਥੇ ਸੀ.ਐਮ. ਦੀ ਯੋਗਸਾਲਾ ਮੁਹਿੰਮ ਨੂੰ ਵੀ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਯੋਗ ਗਤੀਵਿਧੀਆਂ ਨਾਲ ਜਿਥੇ ਬਚੇ ਸਿਹਤ ਪੱਖੋਂ ਤੰਦਰੁਸਤ ਹੁੰਦੇ ਹਨ ਉਥੇ ਮਾਨਸਿਕ ਪੱਖੋਂ ਵੀ ਮਜਬੂਤ ਬਣਦੇ ਹਨ । ਉਨ੍ਹਾਂ ਕਿਹਾ ਕਿ ਮਾਸਟਰ ਟ੍ਰੇਨਰਾਂ ਦੀ ਅਗਵਾਈ ਹੇਠ ਯੋਗ ਆਸਨ ਕਰਕੇ ਬਚੇ ਜਿਥੇ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਹਨ ਉਥੇ ਬਚੇ ਵੀ ਇਸ ਗਤੀਵਿਧੀ ਵਿਚ ਵੱਧ ਚੜ ਕੇ ਹਿਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਬਚਿਆਂ ਨੂੰ ਤਣਾਅ ਤੋਂ ਦੂਰ ਕਰਦਾ ਹੈ ਤੇ ਮਨ ਨੁੰ ਹਲਕਾ ਰੱਖਦਾ ਹੈ । ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਜਿਥੇ ਇਕਾਗਰਤਾ ਵੱਧਦੀ ਹੈ ਤੇ ਮਨ ਭਟਕਦਾ ਨਹੀਂ, ਉਥੇ ਯੋਗਾ ਵਾਲੇ ਬਚਿਆਂ ਦੀ ਹੋਰਨਾ ਤੋਂ ਵਧੇਰੇ ਯਾਦਸ਼ਕਤੀ ਜਿਆਦਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲੇਹ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲ ਦੀਵਾਨ ਖੇੜਾ, ਪੁਰਾਣੀ ਸੁਰਜ ਨਗਰੀ, ਬੇਸਿਕ ਸਕੂਲ, ਸਰਕਾਰ ਪ੍ਰਾਇਮਰੀ ਸਕੂਲ ਅਜੀਮਗੜ ਅਬੋਹਰ-2, ਬਲੂਆਣਾ, ਸਰਕਾਰੀ ਪ੍ਰਾਇਮਰੀ ਸਕੂਲ ਸ਼ਾਸਤਰੀ ਚੌਕ, ਸਰਕਾਰੀ ਸਕੂਲ ਅਜੀਤ ਨਗਰ ਅਬੋਹਰ ਬਲਾਕ ਅਬੋਹਰ-1, ਸਰਕਾਰੀ ਸਕੂਲ ਰੁਕਣਾ ਕਾਸਿਮ ਕੇ, ਜੰਡਵਾਲਾ ਭੀਮੇਸ਼ਾਹ ਆਦਿ ਸਕੂਲਾਂ ਵਿਖੇ ਯੋਗਾ ਆਸਨ ਕਰਵਾਏ ਗਏ ਜਿਸ ਵਿਚ ਬਚਿਆਂ ਵੱਲੋਂ ਖੁਸ਼ੀ-ਖੁਸ਼ੀ ਆਪਣੀ ਭਾਗੀਦਾਰੀ ਬਣਾਈ ਗਈ ਅਤੇ ਬੈਗ ਮੁਕਤ ਮੁਹਿੰਮ ਦੀ ਗਤੀਵਿਧੀ ਨੂੰ ਸਫਲ ਬਣਾਇਆ ਗਿਆ।