ਚੰਡੀਗੜ੍ਹ: 26 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸੂਫੀ ਗਾਇਕ ਸਤਿੰਦਰ ਸਰਤਾਜ ਅੱਜ ਟ੍ਰਾਈਸਿਟੀ ਦੇ ਪਹਿਲੇ ਡਰਾਈਵ-ਥਰੂ ਕੌਫੀ ਆਊਟਲੈਟ ਦਾ ਉਦਘਾਟਨ ਕਰਨਗੇ ਅਤੇ ਚੰਡੀਗੜ੍ਹ ਕਾਰਨੀਵਲ ਵਿੱਚ ਲਾਈਵ ਪ੍ਰਦਰਸ਼ਨ ਵੀ ਕਰਨਗੇ। ਸੰਗੀਤ ਪ੍ਰੇਮੀਆਂ ਲਈ ਇਹ ਦਿਨ ਬਹੁਤ ਖਾਸ ਹੋਵੇਗਾ, ਕਿਉਂਕਿ ਸਰਤਾਜ ਨਾ ਸਿਰਫ਼ ਆਪਣੀ ਆਵਾਜ਼ ਦਾ ਜਾਦੂ ਬਿਖੇਰਨਗੇ ਸਗੋਂ ਸ਼ਹਿਰ ਦੇ ਪਹਿਲੇ ਡਰਾਈਵ-ਥਰੂ ਕੌਫੀ ਆਊਟਲੈਟ ਦਾ ਉਦਘਾਟਨ ਕਰਕੇ ਇੱਕ ਨਵੀਂ ਸ਼ੁਰੂਆਤ ਵੀ ਕਰਨਗੇ। ਚੰਡੀਗੜ੍ਹ ਨਾਲ ਸਤਿੰਦਰ ਸਰਤਾਜ ਦਾ ਡੂੰਘਾ ਸਬੰਧ ਹੈ ਅਤੇ ਉਹ ਹਮੇਸ਼ਾ ਇੱਥੋਂ ਦੇ ਲੋਕਾਂ ਲਈ ਕੁਝ ਖਾਸ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ। ਵਰਨਣਯੋਗ ਹੈ ਕਿ ਸਤਿੰਦਰ ਸਰਤਾਜ ਹਰ ਵਾਰ ਆਪਣੇ ਸੂਫੀ ਗੀਤਾਂ ਨਾਲ ਮਾਹੌਲ ਨੂੰ ਸੁਹਾਵਣਾ ਬਣਾਉਂਦੇ ਹਨ। ਉਸ ਦੇ ਲਾਈਵ ਸ਼ੋਅ ਹਮੇਸ਼ਾ ਦਰਸ਼ਕਾਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਸਦੀ ਆਵਾਜ਼ ਦੇ ਜਾਦੂ ਨੂੰ ਦੇਖਣ ਲਈ ਉਤਸੁਕ ਰਹਿੰਦੇ ਹਨ। ਸਰਤਾਜ ਦੇ ਸ਼ੋਅ ‘ਚ ਇਕ ਵੱਖਰੀ ਊਰਜਾ ਦੇਖਣ ਨੂੰ ਮਿਲਦੀ ਹੈ, ਜਿੱਥੇ ਉਸ ਦੇ ਪ੍ਰਸ਼ੰਸਕ ਉਸ ਦੀ ਹਰ ਧੁਨ ‘ਤੇ ਨੱਚਦੇ ਹਨ।