ਵੋਟਾਂ ਰਾਹੀਂ ਵਿਦਿਆਰਥੀ-ਆਗੂਆਂ ਦੀ ਚੋਣ, ਹਰ ਹਫ਼ਤੇ ਜੁੜੇਗੀ ਸੀਬਾ ਸਕੂਲ ਦੀ ਵਿਦਿਆਰਥੀ-ਪਾਰਲੀਮੈਂਟ

ਪੰਜਾਬ

ਦਲਜੀਤ ਕੌਰ 

ਲਹਿਰਾਗਾਗਾ, 26 ਅਕਤੂਬਰ, 2024: ਲੋਕਤੰਤਰ ਦੀ ਮੁੱਢਲੀ ਸਿਖਲਾਈ ਲਈ ਸੀਬਾ ਇੰਟਰਨੈਸ਼ਨਲ ਸਕੂਲ, ਲਹਿਰਾਗਾਗਾ ਦੀ ਵਿਦਿਆਰਥੀ-ਪਾਲੀਮੈਂਟ ਲਈ ਕਰਵਾਈਆਂ ਚੋਣਾਂ ਦੌਰਾਨ ਸਕੂਲ ਹੈੱਡ-ਬੁਆਏ, ਹੈੱਡ-ਗਰਲ, ਕਲਾਸ-ਲੀਡਰ ਦੇ ਨਾਲ-ਨਾਲ ਖੇਡਾਂ, ਅਨੁਸ਼ਾਸਨ ਅਤੇ ਸੱਭਿਆਚਾਰਕ ਗਤੀਵਿਧੀਆਂ ਲਈ ਆਗੂਆਂ ਦੀ ਚੋਣ ਕੀਤੀ ਗਈ। ਇਸ ਚੋਣ-ਪ੍ਰਕਿਰਿਆ ਵਿੱਚ ਬਕਾਇਦਾ ਚੋਣ-ਨਿਸ਼ਾਨ, ਬੈਲਟ-ਪੇਪਰ, ਆਦਿ ਦਾ ਪ੍ਰਬੰਧ ਕੀਤਾ ਗਿਆ। ਉਮੀਦਵਾਰਾਂ ਦੇ ਫਾਰਮ ਭਰਨ ਲਈ ਬਕਾਇਦਾ ਨਿਯਮ ਬਣਾਏ ਗਏ ਸਨ ਅਤੇ ਪਰਚੀ ਪਾ ਕੇ ਚੋਣ-ਨਿਸ਼ਾਨ ਵੰਡੇ ਗਏ। ਵਿਦਿਆਰਥੀਆਂ ਅੰਦਰ ਵੋਟਾਂ ਲਈ ਐਨਾ ਉਤਸ਼ਾਹ ਸੀ ਕਿ ਉਮੀਦਵਾਰਾਂ ਨੇ ਆਪਣੇ ਸਮਰਥਕਾਂ ਨੂੰ ਵੋਟਾਂ ਲਈ ਨਿਰਧਾਰਤ ਦਿਨ ਗੈਰ-ਹਾਜ਼ਰ ਨਾ ਰਹਿਣ ਲਈ ਪ੍ਰੇਰਿਆ। 

ਇਸ ਸਮੇਂ ਹੈੱਡ-ਗਰਲ ਬਣੀ ਅਵਨੀਤ ਕੌਰ ਰਾਮਪੁਰਾ ਜਵਾਹਰਵਾਲ਼ਾ ਨੂੰ 259, ਜਦੋੰ ਕਿ ਉਸਦੇ ਮੁਕਾਬਲੇ ਚੋਣ ਲੜ ਰਹੀਆਂ ਹਰਸਿਮਰਤ ਕੌਰ ਗਾਗਾ ਨੂੰ 171 ਅਤੇ ਦਮਨਪ੍ਰੀਤ ਕੌਰ ਨੂੰ 150 ਵੋਟਾਂ ਮਿਲੀਆਂ। ਹੈੱਡ-ਬੁਆਏ ਦੀ ਪੋਸਟ ਲਈ ਕਰਨਦੀਪ ਸਿੰਘ ਮੋਜਵਾਲ ਨੂੰ 385 ਅਤੇ ਉਸਦੇ ਮੁਕਾਬਲੇ ਦੇ ਉਮੀਦਵਾਰ ਜਸਕਰਨ ਸਿੰਘ ਚੀਮਾਂ ਨੂੰ 196 ਵੋਟਾਂ ਮਿਲੀਆਂ। ਡਸਿਪਲਿਨ-ਲੀਡਰ ਲਈ ਸ਼ਗਨਪ੍ਰੀਤ ਕੌਰ ਜਵਾਹਰਵਾਲ਼ਾ ਨੇ 166 ਵੋਟਾਂ ਹਾਸਿਲ ਕਰਕੇ ਜਿੱਤ ਹਾਸਿਲ ਕੀਤੀ, ਜਦੋਂਕਿ ਜਸਪ੍ਰੀਤ ਕੌਰ ਸੰਗਤਪੁਰਾ ਨੂੰ 104 ਅਤੇ ਖ਼ੁਸ਼ਦੀਪ ਕੌਰ ਨੂੰ 88 ਵੋਟਾਂ ਮਿਲੀਆਂ। ਜਦੋਂਕਿ ਦਿਪਾਂਸ਼ੂ ਸੰਗਤਪੁਰਾ ਸਪੋਰਟਸ-ਲੀਡਰ ਅਤੇ ਸਮਨਪ੍ਰੀਤ ਕੌਰ ਵਿਰਕ ਨੂੰ ਸੱਭਿਆਚਾਰਕ-ਲੀਡਰ ਵਜੋਂ ਸਰਬ-ਸੰਮਤੀ ਨਾਲ ਚੁਣੇ ਗਏ।

26 ਜਮਾਤਾਂ ਦੇ ਲੀਡਰਾਂ ਦੀ ਚੋਣ ਵੀ ਸਰਬ-ਸੰਮਤੀ ਨਾਲ ਹੋਈ। ਜਦੋਂਕਿ 23 ਕਲਾਸਾਂ ਦੇ ਲੀਡਰਾਂ ਲਈ ਹੋਈ ਚੋਣ ਦੌਰਾਨ ਫਸਵੇਂ-ਮੁਕਾਬਲੇ ਵੇਖਣ ਨੂੰ ਮਿਲੇ। ਫੈਸਲਾ ਕੀਤਾ ਗਿਆ ਕਿ ਹਰ ਸੋਮਵਾਰ ਵਿਦਿਆਰਥੀ-ਪਾਰਲੀਮੈਂਟ ਦੌਰਾਨ ਇਹ ਲੀਡਰ ਵੱਖ-ਵੱਖ ਮਸਲਿਆਂ ‘ਤੇ ਵਿਚਾਰ-ਚਰਚਾ ਕਰਿਆ ਕਰਨਗੇ।

ਜੇਤੂ ਉਮੀਦਵਾਰਾਂ ਨੇ ਆਪਣੀ ਜਿੱਤ ਲਈ ਸਾਰੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸੀਬਾ ਚੋਣ-ਕਮਿਸ਼ਨ ਵਜੋਂ ਰਣਦੀਪ ਸੰਗਤਪੁਰਾ, ਪਿੰਕੀ ਸ਼ਰਮਾ, ਆਸ਼ਾ ਗੋਇਲ, ਮਨਪ੍ਰੀਤ ਕੌਰ, ਬੇਅੰਤ ਕੌਰ ਅਤੇ ਰਾਜਵਿੰਦਰ ਕੌਰ ਨੇ ਡਿਊਟੀ ਨਿਭਾਈ।

ਸਕੂਲ-ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਸੁਨੀਤਾ ਨੰਦਾ ਨੇ ਚੁਣੇ ਗਏ ਵਿਦਿਆਰਥੀ-ਆਗੂਆਂ ਨੂੰ ਵਧੇਰੇ ਜਿੰਮੇਵਾਰੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।