ਨਵੀਂ ਦਿੱਲੀ, 27 ਅਕਤੂਬਰ, ਦੇਸ਼ ਕਲਿਕ ਬਿਊਰੋ :
ਪਿਛਲੇ ਸ਼ੁੱਕਰਵਾਰ ਨੂੰ ਜਰਮਨੀ ਦੇ ਚਾਂਸਲਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲਬਾਤ ਦਾ ਏਜੰਡਾ ਬਣ ਗਈ ਤਿੰਨ ਸਾਲਾ ਬੱਚੀ ਅਰੀਹਾ ਸ਼ਾਹ, ਜੋ ਪਿਛਲੇ ਤਿੰਨ ਸਾਲਾਂ ਤੋਂ ਜਰਮਨ ਵਿੱਚ ਆਪਣੇ ਮਾਪਿਆਂ ਤੋਂ ਅਲੱਗ ਜਰਮਨੀ ਦੇ ਫੋਸਟਰ ਕੇਅਰ ‘ਚ ਰੱਖੀ ਗਈ ਹੈ। ਜਰਮਨੀ ਵਿੱਖੇ ਇੱਕ ਚਿਲਡਰਨ ਹੋਮ ਵਿੱਚ ਇਸ ਛੋਟੀ ਬੱਚੀ ਨੂੰ ਉਸਦੇ ਮਾਪਿਆਂ ਤੋਂ ਦੂਰ ਰੱਖਿਆ ਗਿਆ ਹੈ। ਨਾ ਕਿਸੇ ਨੂੰ ਮਿਲਣ ਦਿੱਤਾ ਜਾਂਦਾ ਹੈ ਤੇ ਨਾ ਹੀ ਕਿਸੇ ਦਾ ਪਿਆਰ ਮਿਲਦਾ ਹੈ। ਆਪਣੇ ਮਾਤਾ-ਪਿਤਾ ਦੇ ਪਿਆਰ ਨੂੰ ਤਰਸ ਰਹੀ ਇਸ 3 ਸਾਲਾ ਬੱਚੀ ਦਾ ਨਾਂ ਆਰਿਹਾ ਸ਼ਾਹ ਹੈ।
ਤਿੰਨ ਸਾਲ ਪਹਿਲਾਂ, 7 ਮਹੀਨੇ ਦੀ ਉਮਰ ਵਿੱਚ, ਅਰਿਹਾ ਨੂੰ ਸਤੰਬਰ 2021 ਵਿੱਚ ਉਸਦੇ ਮਾਤਾ-ਪਿਤਾ ਦੇ ਖਿਲਾਫ ਬਦਸਲੂਕੀ ਦੇ ਦੋਸ਼ਾਂ ਤੋਂ ਬਾਅਦ ਜਰਮਨ ਅਧਿਕਾਰੀਆਂ ਦੁਆਰਾ ਇੱਕ ਚਿਲਡਰਨ ਹੋਮ ਵਿੱਚ ਭੇਜਿਆ ਗਿਆ ਸੀ। ਅਰੀਹਾ ਜਰਮਨ ਨਾਗਰਿਕ ਹੈ, ਇਸ ਲਈ ਉਸ ‘ਤੇ ਜਰਮਨ ਕਾਨੂੰਨ ਲਾਗੂ ਹਨ। ਕਾਨੂੰਨ ਦੇ ਅਨੁਸਾਰ, ਉਸਨੂੰ 18 ਸਾਲ ਦੀ ਉਮਰ ਤੱਕ ਜਰਮਨੀ ਵਿੱਚ ਇੱਕ ਪਾਲਣ-ਪੋਸ਼ਣ ਕੇਂਦਰ ਵਿੱਚ ਰਹਿਣਾ ਪਏਗਾ।
ਜਰਮਨੀ ਦੀ ਅਦਾਲਤ ਦੇ ਫੈਸਲੇ ਮੁਤਾਬਕ ਅਰਿਹਾ 18 ਸਾਲ ਦੀ ਹੋਣ ਤੱਕ ਜਰਮਨੀ ਦੇ ਇੱਕ ਚਿਲਡਰਨ ਹੋਮ ਵਿੱਚ ਰਹੇਗੀ।ਅਰਿਹਾ ਦੇ ਮਾਤਾ-ਪਿਤਾ ਨੇ ਇਸ ਫੈਸਲੇ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅੱਗੇ ਅਰਜੋਈ ਕੀਤੀ ਹੈ। ਅਰੀਹਾ ਦੇ ਪਿਤਾ ਭਾਵੇਸ਼ ਸ਼ਾਹ ਅਤੇ ਧਾਰਾ ਅਹਿਮਦਾਬਾਦ ਦੇ ਰਹਿਣ ਵਾਲੇ ਹਨ। ਉਹ ਵਰਕ ਵੀਜ਼ੇ ‘ਤੇ ਜਰਮਨੀ ਗਏ ਸਨ। ਇਸ ਦੌਰਾਨ ਬੱਚੀ ਦੇ ਗੁਪਤ ਅੰਗ ‘ਤੇ ਸੱਟ ਲੱਗ ਸੀ।
ਮਾਤਾ-ਪਿਤਾ ਦਾ ਦਾਅਵਾ ਹੈ ਕਿ ਅਰਿਹਾ ਦੇ ਡਾਇਪਰ ‘ਚ ਖੂਨ ਦੇਖ ਕੇ ਉਹ ਉਸ ਨੂੰ ਹਸਪਤਾਲ ਲੈ ਗਏ ਪਰ ਇੱਥੇ ਉਨ੍ਹਾਂ ਦੀ ਦੁਨੀਆ ਹੀ ਬਦਲ ਗਈ। ਹਸਪਤਾਲ ਨੇ ਉਨ੍ਹਾਂ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਅਰਿਹਾ ਦੇ ਪਰਿਵਾਰ ‘ਤੇ ਵੀ ਬੇਰਹਿਮੀ ਦਾ ਦੋਸ਼ ਹੈ। ਇਸ ਤੋਂ ਬਾਅਦ ਜਰਮਨ ਅਧਿਕਾਰੀਆਂ ਨੇ ਅਰਿਹਾ ਨੂੰ ਉਨ੍ਹਾਂ ਤੋਂ ਖੋਹ ਲਿਆ ਅਤੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਹੁਣ ਅਰੀਹਾ ਦਾ ਪਰਿਵਾਰ ਉਸ ਨੂੰ ਵਾਪਸ ਲੈਣ ਲਈ ਕਾਨੂੰਨੀ ਕਾਰਵਾਈ ਵਿੱਚ ਉਲਝਿਆ ਹੋਇਆ ਹੈ। ਹਾਲ ਹੀ ਵਿੱਚ ਅਰਿਹਾ ਨੂੰ ਜੈਨ ਧਰਮ ਦੇ ਪਾਯੂਰਸ਼ਨ ਤਿਉਹਾਰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਸੀ।
ਵਿਦੇਸ਼ ਮੰਤਰਾਲਾ ਆਰਿਹਾ ਸ਼ਾਹ ਨੂੰ ਉਸ ਦੇ ਮਾਤਾ-ਪਿਤਾ ਨਾਲ ਮਿਲਾਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਮਾਮਲੇ ‘ਤੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਜਰਮਨੀ ‘ਚ ਫੋਸਟਰ ਕੇਅਰ ‘ਚ ਹੈ। ਅਸੀਂ ਸਮੇਂ-ਸਮੇਂ ‘ਤੇ ਇਹ ਮੁੱਦਾ ਉਠਾਇਆ ਹੈ।