ਕਾਂਗਰਸੀ ਆਗੂਆਂ ਨੇ ਜਤਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਕੀਤਾ ਚੋਣ ਪ੍ਰਚਾਰ

Punjab

ਡੇਰਾ ਬਾਬਾ ਨਾਨਕ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਜ਼ਿਮਨੀ ਚੋਣ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਨੂੰ ਤੇਜੀ ਦੇਂਦਿਆ ਅੱਜ ਸਵੇਰ ਤੋਂ ਹੀ ਆਪਣੇ ਗ੍ਰਹਿ ਵਿਖੇ ਵਰਕਰਾਂ ਅਤੇ ਸਮਰਥਕਾਂ ਨਾਲ ਮੁਲਾਕਾਤਾਂ ਕਰਨ ਤੋਂ ਬਾਅਦ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਡੇਰਾ ਬਾਬਾ ਨਾਨਕ ਦੇ ਕਾਂਗਰਸੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੇ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਬਾਜਵਾ ਅਤੇ ਗੁਰਦਰਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨਾਲ ਵੱਖ-ਵੱਖ ਪਿੰਡਾਂ ਵਿੱਚ ਵਰਕਰਾਂ ਅਤੇ ਸਮਰਥਕਾਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਜਨਤਕ ਇਕੱਠਾਂ ਨੂੰ ਸੰਬੋਧਨ ਕੀਤਾ।

ਪਿੰਡ ਤਲਵੰਡੀ ਰਾਮਾ ਵਿਖੇ ਪਹੁੰਚ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕ ਅਕਾਲੀਆਂ,ਭਾਜਪਾ ਅਤੇ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਝੂਠੇ ਲਾਰਿਆਂ ਤੋਂ ਜਾਗਰੂਕ ਹੋ ਚੁੱਕੇ ਹਨ ਜਿਸ ਕਰਕੇ ਹੁਣ ਜਨਤਾ ਨੂੰ ਹੋਰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਇਸੇ ਲਈ ਲੋਕ ਇਹਨਾਂ ਪਾਰਟੀਆਂ ਕੋਲੋਂ ਖਹਿੜਾ ਛੁਡਾ ਕੇ ਕਾਂਗਰਸ ਨੂੰ ਜੁਆਇੰਨ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਬਾਜੀਗਰ ਭਾਈਚਾਰੇ ਨਾਲ ਸੰਬੰਧਤ ਪਿੰਡ ਦੇ ਦਰਜਨਾਂ ਲੋਕਾਂ ਨੂੰ ਕਾਂਗਰਸ ਵਿੱਚ ਜੁਆਇੰਨ ਕਰਵਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਪੂਰੇ ਮਾਣ ਸਤਿਕਾਰ ਦਾ ਭਰੋਸਾ ਦਿੱਤਾ।

ਪਿੰਡ ਪਬਾਰਾਲੀ ਕਲਾਂ, ਪਬਾਰਾਲੀ ਖੁਰਦ,ਕੋਟ ਮੌਲਵੀ,ਹਰਦੋਵਾਲ ਕਲਾਂ,ਹਰਦੋਵਾਲ ਖੁਰਦ, ਹਕੀਮ ਬੇਗ, ਸਮਰਾਏ, ਲੋਹਾਰਾਂਵਾਲੀ, ਪਰਾਚਾ ਆਦਿ ਦਰਜਨਾਂ ਪਿੰਡਾਂ ਦਾ ਦੌਰਾ ਕਰਦਿਆਂ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਖ਼ਿਲਾਫ਼ ਖੂਬ ਭੜਾਸ ਕੱਢੀ। ਉਨ੍ਹਾਂ ਕਿਹਾ ਹੈ ਕਿ ਪਹਿਲਾਂ ਅਕਾਲੀਆਂ ਨੇ ਪੰਜਾਬ ਨੂੰ ਲੁੱਟਿਆ ਕੁੱਟਿਆ ਅਤੇ ਨਸ਼ੇ ਦੇ ਦਰਿਆ ਵਿੱਚ ਸੁੱਟਿਆ ਤੇ ਹੁਣ ਉਹੀ ਕੰਮ ਆਪ ਕਰ ਰਹੀ ਹੈ। ਇਸ ਮੌਕੇ ਪਿੰਡ ਹਕੀਮ ਬੇਗ ਵਿੱਚ ਬੋਲਦਿਆਂ ਤ੍ਰਿਪਤ ਬਾਜਵਾ ਨੇ ਕਿਹਾ ਕਿ ਇਹਨਾਂ ਦੋਵਾਂ ਪਾਰਟੀਆਂ ਦਾ ਜਨਤਾ ਨੇ ਜਿਵੇਂ ਲੋਕ ਸਭਾ ਚੋਣਾਂ ਵਿੱਚ ਮੂੰਹ ਤੋੜਿਆ ਹੈ ਉਸੇ ਤਰ੍ਹਾਂ ਲੋਕ ਜ਼ਿਮਨੀ ਚੋਣਾਂ ਵਿੱਚ ਇਹਨਾਂ ਨੂੰ ਧੂਲ ਚਟਾਉਣਗੇ।
ਸਰਦਾਰ ਬਰਿੰਦਰਮੀਤ ਸਿੰਘ ਪਾਹੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਵਿਕਾਸ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਹੈ ਬਾਕੀ ਤਾਂ ਪੰਜਾਬ ਉੱਤੇ ਅਸਲ ਰਾਜ ਕੇਜਰੀਵਾਲ ਅਤੇ ਗੈਂਗਸਟਰ ਕਰ ਰਹੇ ਹਨ। ਜਨਤਕ ਹਿੱਤਾਂ ਨੂੰ ਕੇਜਰੀਵਾਲ ਕੋਲ ਗਿਰਵੀ ਰੱਖ ਕੇ ਭਗਵੰਤ ਮਾਨ ਜਿਆਦਾ ਢੇਰ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦਾ।

ਜਤਿੰਦਰ ਕੌਰ ਰੰਧਾਵਾ,ਟੀਨਾ ਚੌਧਰੀ ਅਤੇ ਮਹਿਲਾ ਕਾਂਗਰਸ ਦੀਆਂ ਸਥਾਨਕ ਆਗੂਆਂ ਨੇ ਵੀ ਅੱਜ ਕਈ ਇਲਾਕਿਆਂ ਦੇ ਤੂਫ਼ਾਨੀ ਦੌਰੇ ਕਰਕੇ ਸਥਾਨਕ ਵਾਸੀਆਂ ਨੂੰ ਸੁਰੱਖਿਆ,ਨਾਸ਼ਮੁਕਤੀ, ਤਰੱਕੀ ਅਤੇ ਅਮਨ ਕਾਨੂੰਨ ਦੀ ਵਿਵਸਥਾ ਦੀ ਬਹਾਲੀ ਲਈ ਜਤਿੰਦਰ ਕੌਰ ਰੰਧਾਵਾ ਨੂੰ ਡੱਟ ਕੇ ਵੋਟ ਅਤੇ ਸਪੋਰਟ ਕਰਨ ਦੀ ਅਪੀਲ ਕੀਤੀ।

ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਿਲ ਰਿਹਾ ਲੋਕਾਂ ਦਾ ਸਮਰਥਨ ਇਹ ਦੱਸਦਾ ਹੈ ਕਿ ਜਤਿੰਦਰ ਕੌਰ ਰੰਧਾਵਾ ਆਪਣੇ ਵਿਰੋਧੀਆਂ ਨੂੰ ਹਰਾ ਕੇ ਵੱਡੇ ਮਾਰਜਨ ‘ ਤੇ ਜਿੱਤ ਹਾਸਲ ਕਰਨਗੇ। ਮੀਡੀਆ ਨਾਲ ਇਹ ਜਾਣਕਾਰੀ ਸੀਨੀਅਰ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਸਾਂਝੀ ਕੀਤੀ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।