ਕੁਲਵਿੰਦਰ ਬਿੱਲਾ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਰਸ ਮੇਲਾ ਸੰਗੀਤਕ ਸ਼ਾਮ ਨੂੰ ਬਣਾਇਆ ਯਾਦਗਾਰੀ

ਟ੍ਰਾਈਸਿਟੀ

ਮੰਚ ਤੇ ਮਾਲਵੇ ਦੇ ਪ੍ਰਸਿੱਧ ਕਵੀਸ਼ਰ ਦੇਸ ਰਾਜ ਲਚਕਾਣੀ ਨਾਲ ਰਲ ਕੇ “ਢੱਡ ਸਾਰੰਗੀ ਵੱਜੇ ਮਾਲਵੇ, ਜੋੜੀ ਵੱਜਦੀ ਅਮ੍ਰਿਤਸਰ” ਦਾ ਗਾਇਨ ਕੀਤਾ

ਸਰੋਤਿਆਂ ਨੂੰ ਆਪਣੇ ਚਰਚਿਤ ਗੀਤਾਂ ਦੀਆਂ ਧੁਨਾਂ ‘ਤੇ ਨੱਚਣ ਲਈ ਕੀਤਾ ਮਜਬੂਰ

ਪੋਪ ਸੰਗੀਤ ਦੇ ਦੌਰ ਚ ਪੰਜਾਬੀ ਸੱਭਿਆਚਾਰ ਗਾਇਕੀ ਨੂੰ ਮਿਲਿਆ ਭਰਵਾਂ ਹੁੰਗਾਰਾ

ਐਸ.ਏ.ਐਸ.ਨਗਰ, 27 ਅਕਤੂਬਰ, 2026: ਦੇਸ਼ ਕਲਿੱਕ ਬਿਓਰੋ
ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਜ਼ਬਰਦਸਤ ਪੇਸ਼ਕਾਰੀ ਨੇ ਆਪਣੇ ਚਰਚਿਤ ਗੀਤਾਂ ਨਾਲ ਮੋਹਾਲੀ ਦੇ ਸਰਸ ਮੇਲੇ ਦੀ ਸ਼ਨੀਵਾਰ ਦੀ ਸੰਗੀਤਕ ਰਾਤ ਨੂੰ ਯਾਦਗਾਰੀ ਬਣਾ ਦਿੱਤਾ, ਜਿਸ ਦੌਰਾਨ ਪੋਪ ਸੰਗੀਤ ਦੇ ਦੌਰ ਚ ਪੰਜਾਬੀ ਸੱਭਿਆਚਾਰ ਗਾਇਕੀ ਨੂੰ ਭਰਵਾਂ ਹੁੰਗਾਰਾ ਮਿਲਿਆ।
ਮੋਹਾਲੀ ਦੇ ਪਲੇਠੇ ਸਰਸ ਮੇਲੇ ਵਿੱਚ ਰਣਜੀਤ ਬਾਵਾ ਦੀ ਅਦਾਕਾਰੀ ਨਾਲ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਸ਼ਿਵਜੋਤ, ਮੰਨਤ ਨੂਰ, ਸਵੀਤਾਜ ਬਰਾੜ ਅਤੇ ਬਸੰਤ ਕੁਰ, ਲਖਵਿੰਦਰ ਵਡਾਲੀ, ਕਾਮੇਡੀਅਨ ਜਸਪ੍ਰੀਤ ਸਿੰਘ ਅਤੇ ਆਸ਼ੀਸ਼ ਸੋਲੰਕੀ, ਜੋਬਨ ਸੰਧੂ, ਰਾਣੀ ਰਣਦੀਪ,, ਸ਼ਨੀ ਸ਼ਾਹ, ਨਿੰਜਾ ਬੈਂਡ ਨੂੰ ਦਰਸ਼ਕਾਂ ਨਾਲ ਮਿਲਾਉਂਦੇ ਹੋਏ ਸ਼ਨੀਵਾਰ ਰਾਤ ਕੁਲਵਿੰਦਰ ਬਿੱਲਾ ਨੂੰ ਬੁਲਾਇਆ ਗਿਆ ਸੀ।
“ਮੇਰਾ ਦੇਸ਼ ਹੋਵੇ ਪੰਜਾਬ” ਤੋਂ ਸ਼ੁਰੂ ਹੋ ਕੇ ਅਤੇ “ਡੀਜੇ ਵਜਦਾ” ਦੇ ਨਾਲ ਸਮਾਪਤੀ ਤੱਕ, ਗਾਇਕ ਕੁਲਵਿੰਦਰ ਬਿੱਲਾ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਟ੍ਰਾਈਸਿਟੀ ਨਿਵਾਸੀਆਂ ਲਈ ਦਿਲਚਸਪ ਅਨੁਭਵ ਸੀ।
ਕੁਲਵਿੰਦਰ ਬਿੱਲਾ ਅਤੇ ਮਾਲਵੇ ਦੇ ਪ੍ਰਸਿੱਧ ਕਵੀਸ਼ਰੀ ਜਥੇ ਦੇਸ ਰਾਜ ਲਚਕਾਣੀ ਦੀ ਸਟੇਜ ਤੇ ਜੁਗਲਬੰਦੀ ਵਿੱਚ ਗਾਈ ਕਵੀਸ਼ਰੀ “ਢੱਡ ਸਾਰੰਗੀ ਵੱਜੇ ਮਾਲਵੇ, ਜੋੜੀ ਵੱਜਦੀ ਅਮ੍ਰਿਤਸਰ” ਨਾਲ ਕਵੀਸ਼ਰੀ ਕਲਾ ਨੂੰ ਮੁੜ ਤੌਂ ਸੁਰਜੀਤ ਕਰਨ ਦਾ ਵੱਡਾ ਉਪਰਾਲਾ ਸਿੱਧ ਹੋਈ।
ਨੋਡਲ ਅਫ਼ਸਰ ਮੇਲਾ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸੋਨਮ ਚੌਧਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੇਂਡੂ ਕਾਰੀਗਰਾਂ ਨੂੰ ਉਤਸ਼ਾਹਿਤ ਕਰਨ ਲਈ ਅਜੀਵਿਕਾ ਸਰਸ ਮੇਲਾ ਕਰਵਾਉਣ ਦਾ ਕੀਤਾ ਗਿਆ ਉਪਰਾਲਾ ਕਾਮਯਾਬ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ ਸਵਾਦੀ ਖਾਣਿਆਂ ਦੀਆਂ ਸਟਾਲਾਂ ਭੋਜਨ ਪ੍ਰੇਮੀਆਂ ਲਈ ਵੀ ਯਾਦਗਾਰੀ ਅਨੁਭਵ ਬਣਿਆ ਹੈ।

ਉਨ੍ਹਾਂ ਕਿਹਾ ਕਿ ਗਾਇਕਾਂ ਦੀ ਪੇਸ਼ਕਾਰੀ ਦਾ ਆਯੋਜਨ ਸ਼ਾਮ ਨੂੰ ਵੱਧ ਤੋਂ ਵੱਧ ਲੋਕਾਂ ਨੂੰ ਕਾਰੀਗਰਾਂ ਦੇ ਸਟਾਲਾਂ 'ਤੇ ਆਉਣ ਲਈ ਉਤਸ਼ਾਹ ਦੇਣ ਲਈ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਵਧੇਰੇ ਗਾਹਕ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
 ਉਨ੍ਹਾਂ ਕਿਹਾ ਕਿ ਅਮੀਰ ਭਾਰਤੀ ਸੱਭਿਆਚਾਰ ਦੀਆਂ ਵੱਖ-ਵੱਖ ਲੋਕਧਾਰਾਵਾਂ ਦੀ ਪੇਸ਼ਕਾਰੀ ਵੀ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਣ ਲਈ ਇੱਕ ਹਾਂ-ਪੱਖੀ ਉਪਰਾਲਾ ਸਿੱਧ ਹੋਇਆ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।