SHO ਤੇ DSP ਕਰਦੀਆਂ ਸਨ ਮਦਦ
ਚੰਡੀਗੜ੍ਹ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇਕ ਆਈਪੀਐਸ ਅਧਿਕਾਰੀ ਉਤੇ ਸੈਕਸ ਰੈਕੇਟ ਚਲਾਉਣ ਦੇ ਦੋਸ਼ ਲੱਗੇ ਹਨ। ਹਰਿਆਣਾ ਦੇ ਜੀਂਦ ਵਿਚ ਇਕ ਮਹਿਲਾ ਪੁਲਿਸ ਕਰਮਚਾਰੀ ਦਾ ਪੱਤਰ ਵਾਈਰਲ ਹੋਣ ਤੋਂ ਬਾਅਦ ਆਈਪੀਐਸ ਅਧਿਕਾਰੀ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀਂਦ ਦੀਆਂ ਸੱਤ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਪੱਤਰ ਲਿਖਕੇ ਆਈਪੀਐਸ ਅਧਿਕਾਰੀ ਸਮੇਤ ਕੁਝ ਮਹਿਲਾ ਪੁਲਿਸ ਅਧਿਕਾਰੀਆਂ ਉਤੇ ਸੈਕਸ ਰੈਕੇਟ ਅਤੇ ਹਨੀਟ੍ਰੈਪ ਗੈਂਗ ਚਲਾਉਣ ਦੇ ਦੋਸ਼ ਲਗਾਏ ਹਨ।
ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਸੱਤ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਈਮੇਲ ਰਾਹੀਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਏਡੀਜੀਪੀ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖਿਆ ਸੀ। ਮਹਿਲਾ ਪੁਲਿਸ ਕਰਮਚਾਰੀਆਂ ਨੇ ਦੋਸ਼ ਲਗਾਏ ਸਨ ਕਿ ਐਸਐਚਓ, ਡੀਐਸਪੀ ਅਤੇ ਆਈਪੀਐਸ ਅਧਿਕਾਰੀ ਮਿਲਕੇ ਹਨੀਟ੍ਰੈਪ ਅਤੇ ਸੈਕਸ ਰੈਕੇਟ ਚਲਾਉਂਦੇ ਹਨ। ਐਸਐਚਓ ਅਤੇ ਡੀਐਸਪੀ ਦੋਵੇਂ ਮਹਿਲਾ ਹਨ। ਇਸ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ : ਹਰ ਰੋਜ਼ ਬਿਨਾਂ ਕਿਸੇ ਕਾਰਨ ਸੜਕ ਜਾਮ ਕਰਨਾ ਜਾਇਜ਼ ਨਹੀਂ : ਭਗਵੰਤ ਮਾਨ
ਇਸ ਸਬੰਧੀ ਫਤਿਹਾਬਾਦ ਦੀ ਐਸਪੀ ਮੋਦੀ ਨੇ ਕਿਾ ਕਿ 19 ਮਹਿਲਾ ਪੁਲਿਸ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਗਏ ਹਨ। ਜਾਂਚ ਪੂਰੀ ਹੋਣ ਦੇ ਬਾਅਦ ਰਿਪੋਰਟ ਸੌਂਪ ਦਿੱਤੀ ਜਾਵੇਗੀ।
ਪੱਤਰ ਵਿੱਚ ਮਹਿਲਾ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਇਮ ਮਹਿਲਾ ਐਸਐਚਓ, ਡੀਐਸਪੀ ਅਤੇ ਇਕ ਐਸਪੀ ਗਤੀਵਿਧੀਆਂ ਵਿੱਚ ਸ਼ਾਮਲ ਹਨ। ਜੇਕਰ ਕੋਈ ਉਨ੍ਹਾਂ ਖਿਲਾਫ ਆਵਾਜ਼ ਚੁੱਕਦਾ ਹੈ ਤਾਂ ਉਸਦੀ ਏਸੀਆਰ ਖਰਾਬ ਕਰ ਦਿੱਤੀ ਜਾਂਦੀ ਹੈ। ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਐਸਐਚਓ ਅਤੇ ਆਈਪੀਐਸ ਅਧਿਕਾਰੀ ਵਿੱਚ ਨਜਾਇਜ਼ ਸਬੰਧ ਹਨ। ਉਨ੍ਹਾਂ ਕਿਹਾ ਕਿ ਐਸਐਚਓ ਮਹਿਲਾ ਪੁਲਿਸ ਮੁਲਾਜ਼ਮ ਨੂੰ ਲੈ ਕੇ ਆਈਪੀਐਸ ਅਧਿਕਾਰੀ ਕੋਲ ਜਾਂਦੀ ਹੈ ਅਤੇ ਉਸ ਨੂੰ ਸੌਂਪ ਦਿੰਦੀ ਹੈ।
ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਇਕ ਵਿਧਵਾ ਔਰਤ ਵਿਧਾਇਕ ਦੀ ਦਖਲਅੰਦਾਜ਼ੀ ਕਾਰਨ ਬਚ ਗਈ, ਪ੍ਰੰਤੂ ੳਸਦੀ ਏਸੀਆਰ ਖਰਾਬ ਕਰ ਦਿੱਤੀ ਗਈ। ਪੱਤਰ ਵਿੱਚ ਇਕ ਮੁਲਾਜ਼ਮ ਨੇ ਦੱਸਿਆ ਕਿ ਇਕ ਦਿਨ ਐਸਐਚਓ ਮੈਨੂੰ ਲੈ ਕੇ ਐਸਪੀ ਦੀ ਰਿਹਾਇਸ਼ ਗਈ। ਮੈਨੂੰ ਚਾਹ ਬਣਾ ਕੇ ਲਿਆਉਣ ਲਈ ਕਿਹਾ ਗਿਆ, ਪ੍ਰੰਤੂ ਜਦੋਂ ਮੈਂ ਚਾਹ ਲੈ ਕੇ ਵਾਪਸ ਆਈ ਤਾਂ ਮੈਡਮ ਐਸਐਚਓ ਉਥੇ ਨਹੀਂ ਸੀ। ਉਥੇ ਇਕੱਲੇ ਐਸਪੀ ਸਨ। ਉਨ੍ਹਾਂ ਮੇਰੇ ਨਾਲ ਜਬਰਦਸਤੀ ਕੀਤੀ ਤਾਂ ਮੈਂ ਕਮਰੇ ਵਿਚੋਂ ਬਾਹਰ ਭਜ ਗਈ। ਪੱਤਰ ਵਿੱਚ ਅੱਗੇ ਕਿਹਾ ਗਿਆ ਕਿ ਦਫ਼ਤਰ ਪਹੁੰਚਣ ਬਾਅਦ ਜਦੋਂ ਐਸਐਚਓ ਨੂੰ ਪੂਰੀ ਘਟਨਾ ਦੱਸੀ ਤਾਂ ਉਨ੍ਹਾਂ ਨਾਰਾਜ਼ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਅਧਿਕਾਰੀ ਨਾਲ ਹਰ ਸਹਿਯੋਗ ਕਰਨਾ ਹੋਵੇਗਾ। ਇਸ ਤੋਂ ਬਾਅਦ ਡੀਐਸਪੀ ਨੂੰ ਦੱਸੀ। ਉਨ੍ਹਾਂ ਕਿਹਾ ਕਿ ਪ੍ਰਮੋਸ਼ਨ ਚਾਹੀਦੀ ਹੈ ਤਾਂ ਸਹਿਯੋਗ ਕਰੋ।ਇਸ ਤੋਂ ਬਾਅਦ ਐਸਐਚਓ ਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਏਸੀਆਰ ਖਰਾਬ ਕਰਨ ਦੀ ਧਮਕੀ ਦੇਣ ਲੱਗੀ। ਪੱਤਰ ਵਿੱਚ ਇਹ ਵੀ ਕਿਹਾ ਗਿਆ ਕਿ ਐਸਐਚਓ, ਡੀਐਸਪੀ ਅਤੇ ਹੋਰ ਮਿਲਕੇ ਗੈਂਗ ਚਲਾਉਂਦੇ ਹਨ ਅਤੇ ਅਮੀਰ ਘਰਾਂ ਦੇ ਲੜਕਿਆਂ ਨੂੰ ਫਸਾਉਂਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਲੈਂਦੇ ਹਨ।