ਮੋਰਿੰਡਾ 27 ਅਕਤੂਬਰ ( ਭਟੋਆ )
ਪੰਥਕ ਅਕਾਲੀ ਲਹਿਰ ਦੇ ਸੀਨੀਅਰ ਆਗੂ ਅਤੇ ਕੌਮੀ ਕਾਰਜਕਾਰਨੀ ਦੇ ਮੈਂਬਰ ਭਾਈ ਗੁਰਵਿੰਦਰ ਸਿੰਘ ਡੂਮਛੇੜੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਚਾਰ ਵਿਧਾਨ ਸਭਾ ਦੀਆਂ ਉਪ ਚੋਣਾਂ ਲਈ ਉਮੀਦਵਾਰ ਖੜੇ ਨਾ ਕਰਨ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਅਜਿਹਾ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਨੀਤਿਕ ਖੁਦਕੁਸ਼ੀ ਕਰਨ ਵੱਲ ਵੱਡਾ ਕਦਮ ਪੁੱਟਿਆ ਗਿਆ ਹੈ।
ਇੱਥੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ ਸ਼੍ਰੀ ਭਾਈ ਢੂਮਛੇੜੀ ਨੇ ਕਿਹਾ ਕਿ ਪੰਜਾਬ ਦੀ ਸੌ ਸਾਲ ਤੋਂ ਵੀ ਵੱਧ ਪੁਰਾਣੀ ਪਾਰਟੀ ਤੇ ਕਾਬਜ ਰਹੇ ਆਗੂਆਂ ਦੀਆਂ ਨਿਜੀ ਲਾਲਸਾਵਾਂ ਅਤੇ ਆਪਣੇ ਰਾਜਸੀ ਮਨੋਰਥਾਂ ਕਾਰਨ ਅਕਾਲੀ ਦਲ ਅੱਜ ਪੰਜਾਬ ਦੇ ਚੋਣ ਮੈਦਾਨ ਵਿੱਚੋਂ ਭਗੌੜਾ ਹੋ ਚੁੱਕਾ ਹੈ ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਸਾਲ 1996 ਵਿੱਚ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਿੱਚ ਤਬਦੀਲ ਕਰਨ ਵਾਲੇ ਜਿੰਮੇਵਾਰ ਹਨ ਜਿਨਾਂ ਵੱਲੋਂ ਜਿੱਥੇ ਪੰਥਕ ਮਾਮਲਿਆਂ ਤੋਂ ਮੂੰਹ ਮੋੜਿਆ ਗਿਆ ਉੱਥੇ ਹੀ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਵੀ ਆਪਣੇ ਰਾਜਸੀ ਲਾਹੇ ਲਈ ਵਰਤ ਕੇ ਮਨ ਚਾਹੇ ਫੈਸਲੇ ਕਰਵਾਏ ਜਾਂਦੇ ਰਹੇ ਹਨ ਜਿਹੜੇ ਕਿ ਪੰਥ ਨੇ ਕਦੇ ਵੀ ਪ੍ਰਵਾਨ ਨਹੀਂ ਕੀਤੇ ਭਾਈ ਡੂਮਛੇੜੀ ਨੇ ਕਿਹਾ ਕਿ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਪੰਜ ਸਿੰਘ ਸਾਹਿਬਾਨ ਰਾਜਸੀ ਸਤਾ ਦੇ ਨਸ਼ੇ ਵਿੱਚ ਆਪਣੀ ਕੋਠੀ ਵਿੱਚ ਬੁਲਾ ਕੇ ਇੱਕ ਕਾਤਲ ਤੇ ਬਲਾਤਕਾਰੀ ਸਾਧ ਨੂੰ ਮੁਆਫੀ ਦਵਾਉਣਾ ਅਤੇ ਇਹ ਸਾਧ ਵੱਲੋਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਨ ਸਬੰਧੀ ਬਠਿੰਡਾ ਦੀ ਅਦਾਲਤ ਵਿੱਚ ਚੱਲ ਰਹੇ ਅਦਾਲਤੀ ਕੇਸ ਨੂੰ ਠੱਪ ਕਰਵਾਉਣਾ ਬਹਿਬਲ ਕਲਾਂ ਤੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗਾਂ ਨੂੰ ਰੋਲਣ ਵਾਲਿਆਂ ਵਿਰੁੱਧ ਕੋਈ ਕਾਰਵਾਈ ਨਾ ਕਰਨਾ ਅਤੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਧਿਕਾਰੀ ਨੂੰ ਪੰਜਾਬ ਦਾ ਡੀਜੀਪੀ ਲਗਾਉਣਾ ਬੇਅਦਬੀ ਕਾਂਡ ਦੀ ਪੜਤਾਲ ਲਈ ਆਪੇ ਬਣਾਏ ਗਏ ਜਸਟਿਸ ਜੋਰਾ ਸਿੰਘ ਕਮਿਸ਼ਨ ਤੋਂ ਪੜਤਾਲ ਰਿਪੋਰਟ ਵੀ ਪ੍ਰਾਪਤ ਨਾ ਕਰਨ ਅਤੇ ਜਸਟਿਸ ਰਣਜੀਤ ਸਿੰਘ ਗਿੱਲ ਦੀ ਰਿਪੋਰਟ ਨੂੰ ਵਿਧਾਨ ਸਭਾ ਵਿੱਚ ਪੈਰਾਂ ਹੇਠ ਰੋਲਣਾ ਅਕਾਲੀ ਦਲ ਦੀ ਮੁੱਖ ਲੀਡਰਸ਼ਿਪ ਵੱਲੋਂ ਕੀਤੇ ਗਏ ਅਜਿਹੇ ਗੁਨਾਹ ਹਨ ਜਿਨਾਂ ਨੂੰ ਪੰਥ ਕਦੇ ਵੀ ਮੁਆਫ ਨਹੀਂ ਕਰ ਸਕਦਾ ਅਤੇ ਇਹੋ ਕਾਰਨ ਹੈ ਕਿ ਪੰਜਾਬ ਪੰਜ ਵਾਰੀ ਪੰਜਾਬ ਵਿੱਚ ਰਾਜ ਕਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ 13 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਉਮੀਦਵਾਰ ਵੀ ਮੈਦਾਨ ਵਿੱਚ ਨਹੀਂ ਉਤਾਰ ਸਕੇ ਭਾਈ ਡੂਮਛੇੜੀ ਨੇ ਕਿਹਾ ਕਿ ਰਾਜਸੀ ਸਤਾ ਦੇ ਨਸ਼ੇ ਵਿੱਚ ਸੁਖਬੀਰ ਬਾਦਲ ਤੇ ਉਸਦੀ ਜੁੰਡਲੀ ਵੱਲੋ ਜਿਸ ਤਰਾਂ ਪੰਥ ਤੇ ਪੰਥਕ ਪ੍ਰੰਪਰਾਵਾਂ ਨੂੰ ਰੋਲਿਆ ਗਿਆ, ਉਸੇ ਤਰਾਂ ਪੰਥ ਨੇ ਬਾਦਲ ਰੋਲ ਦਿੱਤਾ। ਉਹਨਾਂ ਕਿਹਾ ਕਿ ਜਿੰਨਾ ਚਿਰ ਅਕਾਲੀ ਦਲ ਬਾਦਲ ਦੀ ਸਮੁੱਚੀ ਲੀਡਰਸ਼ਿਪ ਪਾਸੇ ਨਹੀਂ ਹੁੰਦੀ ਉਨੀ ਦੇਰ ਪੰਥ ਮੌਜੂਦਾ ਅਕਾਲੀ ਦਲ ਬਾਦਲ ਨੂੰ ਪ੍ਰਵਾਨਗੀ ਨਹੀਂ ਦੇਵੇਗਾ।