ਹੈਦਰਾਬਾਦ: 27 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸ਼ਨੀਵਾਰ ਸ਼ਾਮ ਨੂੰ ਹੈਦਰਾਬਾਦ ਦੇ ਇੱਕ ਪੈਟਰੋਲ ਪੰਪ ‘ਤੇ ਇੱਕ ਸ਼ਰਾਬੀ ਨੇ ਲਾਈਟਰ ਜਲਾ ਕੇ ਸਕੂਟਰ ‘ਚ ਪਟਰੋਲ ਪਾਉਂਦਿਆਂ ਪੈਟਰੋਲ ਨੂੰ ਅੱਗ ਲਗਾ ਦਿੱਤੀ ਜਿਸਨੂ ਨਸ਼ੇ ਦੀ ਹਾਲਤ ਵਿੱਚ ਪੁਲੀਸ ਨੇ ਗ੍ਰਿਫਤਾਰ ਕਰ ਲਿਆ।
ਘਟਨਾ ਸ਼ਾਮ 7 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਦੋਸ਼ੀ ਚਿਰਨ ਨਾਂ ਦਾ ਵਿਅਕਤੀ ਸ਼ਰਾਬੀ ਹਾਲਤ ‘ਚ ਹੱਥ ‘ਚ ਸਿਗਰਟ ਦਾ ਲਾਈਟਰ ਲੈ ਕੇ ਨਚਾਰਮ ਇਲਾਕੇ ‘ਚ ਪੈਟਰੋਲ ਪੰਪ ‘ਤੇ ਪਹੁੰਚਿਆ। ਪੈਟਰੋਲ ਸਟੇਸ਼ਨ ‘ਤੇ ਇਕ ਕਰਮਚਾਰੀ ਅਰੁਣ ਨੇ ਦੋਸ਼ੀ ਨੂੰ ਪੁੱਛਿਆ ਕਿ ਕੀ ਉਹ ਡਿਵਾਈਸ ਨੂੰ ਲਾਈਟਰ ਨਾਲ ਸਾੜਨ ਦੀ ਯੋਜਨਾ ਬਣਾ ਰਿਹਾ ਹੈ। ਫਿਰ, ਉਸਨੇ ਚਿਰਨ ਨੂੰ ਚੁਣੌਤੀ ਦਿੱਤੀ ਅਤੇ ਉਕਸਾਇਆ ਕਿ ਜੇ “ਉਸ ਵਿੱਚ ਅਜਿਹਾ ਕਰਨ ਦੀ ਹਿੰਮਤ ਹੈ” ਤਾਂ ਉਹ ਇਸਨੂੰ ਕਰਕੇ ਦਿਖਾਵੇ।
ਇਸ ‘ਤੇ ਚਿੜ ਕੇ, ਦੋਸ਼ੀ ਨੇ ਲਾਈਟਰ ਨੂੰ ਜਗਾ ਦਿੱਤਾ ਜਦੋਂ ਕਰਮਚਾਰੀ ਸਕੂਟਰ ਵਿਚ ਪਟਰੋਲ ਪਾ ਰਿਹਾ ਸੀ – ਜਿਸ ਕਾਰਨ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਅੱਗ ਲੱਗੀ, ਉਸ ਸਮੇਂ ਪੈਟਰੋਲ ਪੰਪ ‘ਤੇ ਦੋ ਕਰਮਚਾਰੀਆਂ ਸਮੇਤ 10 ਤੋਂ 11 ਲੋਕ ਮੌਜੂਦ ਸਨ।
ਘਟਨਾ ਦੀ ਇੱਕ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਜਦੋਂ ਇੱਕ ਔਰਤ ਅਤੇ ਇੱਕ ਬੱਚਾ ਅੱਗ ਦੇ ਕੋਲ ਖੜ੍ਹੇ ਸਨ। ਪੈਟਰੋਲ ਪੰਪ ‘ਤੇ ਖੜ੍ਹੇ ਬਾਕੀ ਸਾਰੇ ਲੋਕ ਭੱਜਦੇ ਹੋਏ ਦੇਖੇ ਗਏ। ਪੁਲਿਸ ਨੇ ਅਰੁਣ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਦੋਵਾਂ ‘ਤੇ ਅੱਗ ਅਤੇ ਵਿਸਫੋਟਕ ਨਾਲ ਸ਼ਰਾਰਤ ਕਰਨ ਦੇ ਦੋਸ਼ ਹਨ।
ਦੋਵੇਂ ਮੁਲਜ਼ਮ ਬਿਹਾਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ