ਅੰਮ੍ਰਿਤਸਰ: 28 ਅਕਤੂਬਰ, ਦੇਸ਼ ਕਲਿੱਕ ਬਿਓਰੋ
ਸ਼੍ਰੋਮਣੀ ਅਕਾਲੀ ਦਲ ਵਲੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਵਿਖਾਉਣ ਲਈ ਝੂਠੀਆਂ ਇੰਟੈਲੀਜੈਂਸ ਰਿਪੋਰਟਾਂ ਸੋਸ਼ਲ ਮੀਡੀਆ ’ਤੇ ਫੈਲਾਉਣ ਦਾ ਦੋਸ਼ ਲਾਇਆ ਗਿਆ ਹੈ।
ਪਾਰਟੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਹੈ,
”ਬੀਬੀ ਜਗੀਰ ਕੌਰ ਜੀ ਨੂੰ ਪ੍ਰਧਾਨਗੀ ਚੋਣ ਵਿੱਚ ਜੇਤੂ ਦਿਖਾਉਂਣ ਲਈ ਇੰਟੈਲੀਜੈਂਸ ਦੀਆਂ ਝੂਠੀਆਂ ਰਿਪੋਰਟਾਂ ਸੋਸ਼ਲ ਮੀਡੀਆ ਵਿੱਚ ਪਾਉਣ ਵਾਲਿਆਂ ਨੂੰ ਸਨਿਮਰ ਬੇਨਤੀ ਹੈ ਕਿ ਅਸੀਂ ਵੀ ਸਰਕਾਰ ਵਿੱਚ ਲੰਮਾ ਸਮਾਂ ਰਹੇ ਹਾਂ।
ਇੰਟੈਲੀਜੈਂਸ ਦੀਆਂ ਰਿਪੋਰਟਾਂ ਦੀਆਂ ਈਮੇਲ ਕਾਪੀਆਂ ਇਸ ਤਰਾਂ ਮੁੱਖ ਮੰਤਰੀ ਦੇ ਓਐਸਡੀ ਵਗੈਰਾ ਨੂੰ ਨਹੀਂ ਜਾਂਦੀਆਂ ਅਤੇ ਨਾ ਹੀ ਇਸ ਤਰੀਕੇ ਫਾਈਲਾਂ ਉੱਤੇ ਪੁੱਟ ਅਪ ਕੀਤੀਆਂ ਜਾਂਦੀਆਂ ਹਨ।
ਇਸ ਲਈ ਜਾਅਲਸਾਜ਼ੀ ਕਰਨ ਤੋਂ ਗੁਰੇਜ਼ ਕਰੋ ਤੇ ਪਹਿਲਾਂ ਕਿਸੇ ਸਿਆਣੇ ਇੰਟੈਲੀਜੈਂਸ ਅਫਸਰ ਤੋ ਸਮਝ ਜਰੂਰ ਲਵੋ।”
Published on: ਅਕਤੂਬਰ 28, 2024 12:19 ਬਾਃ ਦੁਃ