ਸ਼੍ਰੀਨਗਰ, 28 ਅਕਤੂਬਰ, ਦੇਸ਼ ਕਲਿਕ ਬਿਊਰੋ :
ਜੰਮੂ ਜ਼ਿਲ੍ਹੇ ਦੇ ਅਖਨੂਰ ਸੈਕਟਰ ਦੇ ਜੋਗਵਾਨ ਖੇਤਰ ਵਿੱਚ ਐਲਓਸੀ ਦੇ ਕੋਲ ਸ਼ੱਕੀ ਅੱਤਵਾਦੀਆਂ ਨੇ ਫੌਜ ਦੇ ਇੱਕ ਵਾਹਨ ‘ਤੇ ਗੋਲੀਬਾਰੀ ਕੀਤੀ। ਅੱਤਵਾਦੀਆਂ ਨੇ ਸਵੇਰੇ ਕਰੀਬ 7.25 ਵਜੇ ਫੌਜ ਦੀ ਗੱਡੀ ਨੂੰ ਨਿਸ਼ਾਨਾ ਬਣਾਇਆ। ਫੌਜ ਦੇ ਜਵਾਨਾਂ ਨੇ ਪੁਲਸ ਦੇ ਨਾਲ ਪਿੰਡ ਅਤੇ ਆਸਪਾਸ ਦੇ ਇਲਾਕਿਆਂ ਨੂੰ ਘੇਰ ਲਿਆ ਹੈ। ਨਾਲ ਹੀ ਅੱਤਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਫੌਜ ਦੇ ਜਵਾਨ ਭੱਟਲ ਤੋਂ ਅਖਨੂਰ ਜਾ ਰਹੇ ਸਨ। ਪਿੰਡ ਵਾਸੀਆਂ ਨੇ ਖੌਰ ਦੇ ਭੱਟਲ ਇਲਾਕੇ ਵਿੱਚ ਅਸਣ ਮੰਦਰ ਨੇੜੇ ਭਾਰੀ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਦਿੱਤੀ ਸੀ।
ਅੱਤਵਾਦੀਆਂ ਨੇ ਗੱਡੀ ‘ਤੇ 15 ਤੋਂ 20 ਰਾਉਂਡ ਫਾਇਰ ਕੀਤੇ। ਹਾਲਾਂਕਿ ਇਸ ਹਮਲੇ ‘ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।ਵਾਹਨ ਵਿੱਚ ਬੈਠੇ ਜਵਾਨ ਸੁਰੱਖਿਅਤ ਹਨ।
Published on: ਅਕਤੂਬਰ 28, 2024 10:12 ਪੂਃ ਦੁਃ