ਸ੍ਰੀ ਮੁਕਤਸਰ ਸਾਹਿਬ 28 ਅਕਤੂਬਰ, ਦੇਸ਼ ਕਲਿੱਕ ਬਿਓਰੋ
84-ਗਿੱਦੜਬਾਹਾ ਦੀ ਉਪ ਚੋਣ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖਰੀ ਮਿਤੀ ਤੋਂ ਬਾਅਦ ਅੱਜ ਕਾਗਜ਼ਾਂ ਦੀ ਪੜਤਾਲ ਦੌਰਾਨ ਆਜਾਦ ਉਮੀਦਵਾਰ ਦੇ ਅਤੇ ਕਵਰਿੰਗ ਉਮੀਦਵਾਰਾਂ ਦੇ ਕਾਗਜ਼ ਰੱਦ ਕਰਨ ਉਪਰੰਤ ਜਿ਼ਮਣੀ ਚੋਦ ਲਈ 15 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ, ਇਹ ਜਾਣਕਾਰੀ ਸ੍ਰੀ ਜਸਪਾਲ ਸਿੰਘ ਬਰਾੜ ਰਿਟਰਨਿੰਗ ਅਫਸਰ 84-ਗਿੱਦੜਬਾਹਾ ਨੇ ਦਿੱਤੀ।
ਉਹਨਾਂ ਦੱਸਿਆ ਕਿ ਸ੍ਰੀਮਤੀ ਅੰਮ੍ਰਿਤਾ ਵੜਿੰਗ (ਇੰਡੀਅਨ ਨੈਸ਼ਨਲ ਕਾਂਗਰਸ), ਸ੍ਰੀ ਹਰਦੀਪ ਸਿੰਘ ਡਿੰਪੀ ਢਿੱਲੋ( ਆਮ ਆਦਮੀ ਪਾਰਟੀ), ਸ੍ਰੀ ਮਨਪ੍ਰੀਤ ਸਿੰਘ ਬਾਦਲ ( ਭਾਜਪਾ), ਸ੍ਰੀ ਸੁਖ ਰਾਜਕਰਨ ਸਿੰਘ (ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ), ਸ੍ਰੀ ਗੁਰਮੀਤ ਸਿੰਘ ਰੰਘਰੇਟਾ ( ਪੰਜਾਬ ਲੇਬਰ ਪਾਰਟੀ), ਸ੍ਰੀ ਪ੍ਰਵੀਨ ਹਿਤੈਸੀ ( ਨੈਸ਼ਨਲ ਰਿਪਬਲਿਕ ਪਾਰਟੀ ਆਫ ਇੰਡੀਆ ), ਸ੍ਰੀ ਓਮ ਪ੍ਰਕਾਸ਼ (ਆਜ਼ਾਦ), ਸ੍ਰੀ ਇਕਬਾਲ ਸਿੰਘ (ਆਜ਼ਾਦ), ਸ੍ਰੀ ਸੁਖਦੇਵ ਸਿੰਘ (ਆਜ਼ਾਦ), ਸ੍ਰੀ ਹਰਦੀਪ ਸਿੰਘ (ਆਜ਼ਾਦ), ਸ੍ਰੀ ਗੁਰਪ੍ਰੀਤ ਕੋਟਲੀ (ਆਜ਼ਾਦ), ਸ੍ਰੀ ਜਗਮੀਤ ਸਿੰਘ ਬਰਾੜ (ਆਜ਼ਾਦ), ਸ੍ਰੀ ਮਨਪ੍ਰੀਤ ਸਿੰਘ (ਆਜ਼ਾਦ), ਸ੍ਰੀ ਮੁਨੀਸ਼ ਵਰਮਾ (ਆਜ਼ਾਦ), ਸ੍ਰੀ ਰਾਜੇਸ਼ ਗਰਗ (ਆਜ਼ਾਦ) ਵਲੋਂ ਹੁਣ ਵਿਧਾਨ ਸਭਾ 84-ਗਿੱਦੜਬਾਹਾ ਦੀ ਉਪ ਚੋਣ ਲਈ ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
Published on: ਅਕਤੂਬਰ 28, 2024 5:12 ਬਾਃ ਦੁਃ