ਇਕ ਦੂਜੇ ਦੀਆਂ 116 ਬੱਸਾਂ ਦੇ ਕੱਟੇ ਚਾਲਾਨ
ਚੰਡੀਗੜ੍ਹ, 28 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਇਕ ਮਹਿਲਾ ਕਾਂਸਟੇਬਲ ਵੱਲੋਂ ਸਰਕਾਰੀ ਬੱਸ ਵਿੱਚ ਟਿਕਟ ਨਾ ਲੈਣ ਕਾਰਨ ਕੰਡਕਟਰ ਨਾਲ ਹੋਈ ਬਹਿਸ ਨਾਲ ਦੋ ਸੂਬਿਆਂ ਦੀਆਂ ਬੱਸਾਂ ਦੇ ਚਲਾਨ ਕੱਟਣ ਦੀ ਜੰਗ ਸ਼ੁਰੂ ਹੋ ਗਈ। ਹਰਿਆਣਾ ਪੁਲਿਸ ਦੀ ਮਹਿਲਾ ਕਾਂਸਟੇਬਲ ਰਾਜਸਥਾਨ ਬੱਸ ਵਿੱਚ ਸਫਰ ਕਰ ਰਹੀ ਸੀ। ਇਸ ਦੌਰਾਨ ਜਦੋਂ ਕੰਡਕਟਰ ਨੇ ਟਿਕਟ ਮੰਗੀ ਤਾਂ ਉਸਨੇ ਸਟਾਫ ਕਹਿੰਦੇ ਹੋਏ ਟਿਕਟ ਦੇਣ ਤੋਂ ਮਨ੍ਹਾਂ ਕਰ ਦਿੱਤਾ। ਇਸ ਦੌਰਾਨ ਕੰਡਕਟਰ ਨਾਲ ਕਾਫੀ ਬਹਿਸਬਾਜੀ ਹੋਈ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕੰਡਕਟਰ ਨੇ ਕਿਹਾ ਕਿ ਸਫਰ ਕਰਨਾ ਤਾਂ ਟਿਕਟ ਦਿਓ ਨਹੀਂ ਹੇਠਾਂ ਉਤਰੋ, ਮਹਿਲਾਂ ਕਾਂਸਟੇਬਲ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਹੇਠਾਂ ਵੀ ਨਹੀਂ ਉਤਰੀ।
ਇਹ ਵੀ ਪੜ੍ਹੋ ; ਧਾਗੇ ਤਵੀਤ ਦੇਣ ਵਾਲੇ ਦੇ ਘਰੋਂ ਮਿਲੇ ਕਰੋੜ ਦੇ ਗਹਿਣੇ ਤੇ 25 ਲੱਖਾਂ ਰੁਪਏ
ਇਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਰਾਜਸਥਾਨ ਦੀਆਂ 90 ਬੱਸਾਂ ਦੇ ਚਾਲਾਨ ਕੱਟ ਦਿੱਤੇ, ਇਸ ਤੋਂ ਪਿੱਛੋਂ ਰਾਜਸਥਾਨ ਵਿੱਚ 26 ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਚਲਾਨ ਕੱਟੇ ਗਏ। ਰਾਜਸਥਾਨ ਰੋਡਵੇਜ਼ ਸਟਾਫ ਦਾ ਕਹਿਣਾ ਹਾਂ ਕਿ ਹਰਿਆਣਾ ਪੁਲਿਸ ਰਾਜਸਥਾਨ ਤੋਂ ਆਉਣ ਵਾਲੀ ਹਰ ਬੱਸ ਦਾ ਚਾਲਾਨ ਕੱਟ ਰਹੀ ਹੈ, ਕਦੇ ਪ੍ਰਦੂਸ਼ਣ ਸਰਟੀਫਿਕੇਟ, ਕਦੇ ਡਰਾਈਵਰ ਤੇ ਕੰਡਕਟਰ ਦੀ ਵਰਦੀ ਨੂੰ ਲੈ ਕੇ, ਟਾਇਰ ਹਵਾ ਦੇ ਨਾਮ ਉਤੇ, ਪਿਛਲੇ ਦੋ ਦਿਨਾਂ ਹਰਿਆਣਾ ਪੁਲਿਸ ਵੱਲੋਂ ਅਚਾਨਕ ਅਤੇ ਵੱਡੀ ਗਿਣਤੀ ਵਿੱਚ ਚਾਲਾਨ ਕੀਤੇ ਜਾ ਰਹੇ ਹਨ।