ਜੈਪੁਰ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਰਾਜਸਥਾਨ ਦੇ ਸੀਕਰ ਜ਼ਿਲ੍ਹੇ ਦੇ ਲਕਸ਼ਮਣਗੜ੍ਹ ਵਿੱਚ ਇੱਕ ਨਿੱਜੀ ਬੱਸ ਇੱਕ ਪੁਲੀ ਨਾਲ ਟਕਰਾ ਗਈ। ਇਸ ਹਾਦਸੇ ‘ਚ 11 ਲੋਕਾਂ ਦੀ ਮੌਤ ਹੋ ਗਈ। 30 ਤੋਂ ਵੱਧ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਲਕਸ਼ਮਣਗੜ੍ਹ ਅਤੇ ਸੀਕਰ ਦੇ ਹਸਪਤਾਲਾਂ ਵਿੱਚ ਲਿਜਾਇਆ ਗਿਆ।
ਇਹ ਹਾਦਸਾ ਅੱਜ ਮੰਗਲਵਾਰ ਦੁਪਹਿਰ ਕਰੀਬ 2 ਵਜੇ ਲਕਸ਼ਮਣਗੜ੍ਹ ਦੇ ਪੁਲ ਨੇੜੇ ਵਾਪਰਿਆ। ਬੱਸ ਸਾਲਾਸਰ ਤੋਂ ਨਵਲਗੜ੍ਹ ਜਾ ਰਹੀ ਸੀ। ਇਹ ਹਾਦਸਾ ਸਾਲਾਸਰ ਤੋਂ 68 ਕਿਲੋਮੀਟਰ ਦੂਰ ਵਾਪਰਿਆ।
ਬੱਸ ਨੇ ਲਕਸ਼ਮਣਗੜ੍ਹ ਪੁਲੀਆ ਤੋਂ ਜੈਪੁਰ-ਬੀਕਾਨੇਰ ਰੋਡ ਵੱਲ ਖੱਬੇ ਪਾਸੇ ਜਾਣਾ ਸੀ। ਤੇਜ਼ ਰਫਤਾਰ ਕਾਰਨ ਬੱਸ ਪੂਰੀ ਤਰ੍ਹਾਂ ਮੁੜ ਨਹੀਂ ਸਕੀ ਅਤੇ ਸਿੱਧੀ ਪੁਲੀ ਨਾਲ ਟਕਰਾ ਗਈ। ਬੱਸ ਦਾ ਅਗਲਾ 3 ਤੋਂ 4 ਫੁੱਟ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ।
ਤਿਉਹਾਰਾਂ ਮੌਕੇ ਮਾਤਮ ਪਸਰਿਆ, ਰਾਜਸਥਾਨ ਵਿਖੇ ਬੱਸ ਹਾਦਸੇ ‘ਚ 11 ਲੋਕਾਂ ਦੀ ਮੌਤ 30 ਤੋਂ ਵੱਧ ਜ਼ਖਮੀ