29 ਅਕਤੂਬਰ 1945 ਨੂੰ ਦੁਨੀਆ ਦਾ ਪਹਿਲਾ ਬਾਲ ਪੁਆਇੰਟ ਪੈੱਨ ਬਾਜ਼ਾਰ ‘ਚ ਆਇਆ ਸੀ
ਚੰਡੀਗੜ੍ਹ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੁਨੀਆ ਵਿੱਚ ਹਰ ਰੋਜ਼ ਕੁਝ ਨਾ ਕੁਝ ਅਜਿਹਾ ਹੁੰਦਾ ਹੈ ਜੋ ਇੱਕ ਮਹੱਤਵਪੂਰਨ ਇਤਿਹਾਸ ਬਣ ਜਾਂਦਾ ਹੈ।ਅੱਜ ਜਾਣਾਂਗੇ 29 ਅਕਤੂਬਰ ਦੇ ਇਤਿਹਾਸ ਬਾਰੇ :-
1794 – ਫਰਾਂਸੀਸੀ ਫੌਜ ਨੇ ਦੱਖਣ-ਪੂਰਬੀ ਨੀਦਰਲੈਂਡਜ਼ ਵਿੱਚ ਵੇਨਲੋ ਉੱਤੇ ਕਬਜ਼ਾ ਕਰ ਲਿਆ ਸੀ।
1851 – ਬੰਗਾਲ ਵਿੱਚ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ ਦੀ ਸਥਾਪਨਾ ਹੋਈ ਸੀ।
1859 – ਸਪੇਨ ਨੇ ਅਫਰੀਕੀ ਦੇਸ਼ ਮੋਰੋਕੋ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
1863– ਜਿਨੇਵਾ ਵਿੱਚ 27 ਦੇਸ਼ਾਂ ਦੀ ਮੀਟਿੰਗ ਵਿੱਚ ਅੰਤਰਰਾਸ਼ਟਰੀ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
1864 – ਗ੍ਰੀਸ ਨੇ ਨਵਾਂ ਸੰਵਿਧਾਨ ਅਪਣਾਇਆ ਸੀ।
1920 – ਜਾਮੀਆ ਮਿਲੀਆ ਇਸਲਾਮੀਆ ਦੀ ਸਥਾਪਨਾ ਹੋਈ ਸੀ।
1923- ਓਟੋਮਨ ਸਾਮਰਾਜ ਦੇ ਟੁੱਟਣ ਤੋਂ ਬਾਅਦ ਤੁਰਕੀਏ ਇੱਕ ਗਣਰਾਜ ਬਣ ਗਿਆ ਸੀ।
1942 – ਬੇਲਾਰੂਸ ਦੇ ਪਿੰਸਕ ਵਿੱਚ ਨਾਜ਼ੀਆਂ ਨੇ 16 ਹਜ਼ਾਰ ਯਹੂਦੀਆਂ ਨੂੰ ਮਾਰ ਦਿੱਤਾ ਸੀ।
29 ਅਕਤੂਬਰ 1945 ਨੂੰ ਦੁਨੀਆ ਦਾ ਪਹਿਲਾ ਬਾਲ ਪੁਆਇੰਟ ਪੈੱਨ ਬਾਜ਼ਾਰ ‘ਚ ਆਇਆ ਸੀ।
1985- ਭਾਰਤ ਲਈ ਪਹਿਲਾ ਓਲੰਪਿਕ ਤਮਗਾ ਜਿੱਤਣ ਵਾਲੇ ਮੁੱਕੇਬਾਜ਼ ਵਿਜੇਂਦਰ ਸਿੰਘ ਦਾ ਜਨਮ ਹੋਇਆ ਸੀ।
1994- ਨਿਊਯਾਰਕ ਵਿੱਚ ਨੈਸ਼ਨਲ ਮਿਊਜ਼ੀਅਮ ਆਫ਼ ਅਮਰੀਕਨ ਇੰਡੀਅਨਜ਼ ਦਾ ਉਦਘਾਟਨ ਕੀਤਾ ਗਿਆ ਸੀ।
1997- ਪਾਕਿਸਤਾਨ ਦੁਆਰਾ ਅੰਤਰਰਾਸ਼ਟਰੀ ਰਸਾਇਣਕ ਹਥਿਆਰ ਸੰਧੀ ਦੀ ਪੁਸ਼ਟੀ ਕੀਤੀ ਗਈ ਸੀ।
2001- ਪਾਕਿਸਤਾਨ ਦੇ ਕੱਟੜਪੰਥੀ ਕਬਾਇਲੀਆਂ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਚਿਲਾਸ ਸ਼ਹਿਰ ਦੀ ਹਵਾਈ ਪੱਟੀ, ਜੇਲ੍ਹ ਅਤੇ ਪੈਟਰੋਲ ਪੰਪਾਂ ‘ਤੇ ਕਬਜ਼ਾ ਕਰ ਲਿਆ ਸੀ।
2005- ਦੀਵਾਲੀ ਦੇ ਤਿਉਹਾਰ ਮੌਕੇ ਭੀੜ-ਭੜੱਕੇ ਦੌਰਾਨ ਦਿੱਲੀ ਸ਼ਹਿਰ ਦੇ ਵਿਅਸਤ ਬਾਜ਼ਾਰਾਂ ਵਿੱਚ ਬੰਬ ਧਮਾਕਾ ਹੋਇਆ ਸੀ।
2012- ਅਮਰੀਕਾ ਦੇ ਪੂਰਬੀ ਤੱਟ ‘ਤੇ ਹਰੀਕੇਨ ਸੈਂਡੀ ਕਾਰਨ 286 ਲੋਕਾਂ ਦੀ ਮੌਤ ਹੋ ਗਈ ਸੀ।
2015- ਚੀਨ ਨੇ ਇਕ ਬੱਚਾ ਨੀਤੀ ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ।