ਓਟਾਵਾ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੈਨੇਡਾ ‘ਚ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ‘ਚ ਇਕ ਔਰਤ ਸਮੇਤ ਪੰਜ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿੱਚ ਇੱਕ ਔਰਤ ਅਤੇ ਉਸ ਦੇ ਦੋ ਪੁੱਤਰ ਸ਼ਾਮਲ ਹਨ। ਔਰਤ ਨੂੰ ਛੱਡ ਕੇ ਬਾਕੀ ਸਾਰੇ ਮੁਲਜ਼ਮਾਂ ਦੀ ਉਮਰ 20 ਤੋਂ 22 ਸਾਲ ਦਰਮਿਆਨ ਹੈ।
ਮੁਲਜ਼ਮਾਂ ਦੀ ਪਛਾਣ ਬਰੈਂਪਟਨ ਦੀ ਰਹਿਣ ਵਾਲੀ ਨਰਿੰਦਰ ਕੌਰ ਨਾਗਰਾ (61) ਅਤੇ ਉਸ ਦੇ ਦੋ ਪੁੱਤਰਾਂ ਨਵਦੀਪ ਨਾਗਰਾ (20) ਅਤੇ ਰਵਨੀਤ ਨਾਗਰਾ (22) ਵਜੋਂ ਹੋਈ ਹੈ। ਇਸ ਤੋਂ ਇਲਾਵਾ ਰਣਵੀਰ (20) ਅਤੇ ਪਵਨੀਤ ਨਾਹਲ (21) ਵੀ ਦੋਸ਼ੀ ਹਨ। ਦੋਸ਼ੀਆਂ ‘ਤੇ ਕਰੀਬ 160 ਨਿਯਮਾਂ ਨੂੰ ਤੋੜਨ ਦਾ ਦੋਸ਼ ਹੈ। ਇਸ ਵਿੱਚ ਕਈ ਕੈਨੇਡੀਅਨ ਲੋਕ ਵੀ ਸ਼ਾਮਲ ਹਨ। ਇਹ ਜਾਣਕਾਰੀ ਪੀਲ ਰੀਜਨਲ ਪੁਲਿਸ ਨੇ ਦਿੱਤੀ ਹੈ। ਮੁਲਜ਼ਮ ਮੂਲ ਰੂਪ ਵਿੱਚ ਪੰਜਾਬ ਦੇ ਦੱਸੇ ਜਾਂਦੇ ਹਨ।
Published on: ਅਕਤੂਬਰ 29, 2024 5:22 ਬਾਃ ਦੁਃ