ਤਿਰੂਵਨੰਤਪੁਰਮ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਸੋਮਵਾਰ ਸ਼ਾਮ ਨੂੰ ਹਾਦਸੇ ਦਾ ਸ਼ਿਕਾਰ ਹੋ ਗਏ। ਵਿਜਯਨ ਕੋਟਾਯਮ ਤੋਂ ਤਿਰੂਵਨੰਤਪੁਰਮ ਪਰਤ ਰਹੇ ਸਨ। ਸ਼ਾਮ 5.45 ਵਜੇ ਦੇ ਕਰੀਬ ਵਾਮਨਾਪੁਰਮ ਪਾਰਕ ਜੰਕਸ਼ਨ ‘ਤੇ ਮੁੱਖ ਮੰਤਰੀ ਦੇ ਕਾਫਲੇ ਦੇ ਅੱਗੇ ਜਾ ਰਹੀ ਕਾਰ ਦੇ ਅੱਗੇ ਅਚਾਨਕ ਸਕੂਟੀ ਸਵਾਰ ਔਰਤ ਆ ਗਈ।
ਔਰਤ ਦੇ ਅਚਾਨਕ ਸਕੂਟੀ ਮੋੜਨ ਕਾਰਨ ਪਿੱਛੇ ਤੋਂ ਆ ਰਹੀਆਂ ਕਾਰਾਂ ਨੇ ਬ੍ਰੇਕਾਂ ਲਗਾ ਦਿੱਤੀਆਂ, ਜਿਸ ਤੋਂ ਬਾਅਦ ਮੁੱਖ ਮੰਤਰੀ ਦੇ ਕਾਫਲੇ ਦੀਆਂ ਸਾਰੀਆਂ ਗੱਡੀਆਂ ਆਪਸ ‘ਚ ਟਕਰਾ ਗਈਆਂ। ਹਾਦਸੇ ਤੋਂ ਬਾਅਦ ਮੁੱਖ ਮੰਤਰੀ ਦੀ ਸੁਰੱਖਿਆ ਲਈ ਤਾਇਨਾਤ ਕਰਮਚਾਰੀ ਕਾਫਲੇ ‘ਚੋਂ ਆਪਣੀਆਂ-ਆਪਣੀਆਂ ਕਾਰਾਂ ਤੋਂ ਹੇਠਾਂ ਉਤਰ ਗਏ। ਉਨ੍ਹਾਂ ਤੁਰੰਤ ਸਥਿਤੀ ਦਾ ਜਾਇਜ਼ਾ ਲਿਆ। ਹਾਲਾਂਕਿ ਇਸ ਹਾਦਸੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
Published on: ਅਕਤੂਬਰ 29, 2024 12:43 ਬਾਃ ਦੁਃ