ਤਿਰੂਵਨੰਤਪੁਰਮ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਕੇਰਲ ਦੇ ਕਾਸਾਰਗੋਡ ਸਥਿਤ ਅੰਜੁਤੰਬਲਮ ਵੀਰਕਾਵੂ ਮੰਦਰ ‘ਚ ਸੋਮਵਾਰ ਰਾਤ ਕਰੀਬ 12:30 ਵਜੇ ਆਤਿਸ਼ਬਾਜ਼ੀ ਦੌਰਾਨ ਧਮਾਕਾ ਹੋਇਆ। ਇਸ ‘ਚ 150 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਾਸਰਗੋਡ ਪੁਲਸ ਨੇ ਦੱਸਿਆ ਕਿ 8 ਲੋਕਾਂ ਦੀ ਹਾਲਤ ਨਾਜ਼ੁਕ ਹੈ, ਜਿਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ 1500 ਲੋਕ ਸਲਾਨਾ ਕਾਲੀਆਤਮ ਤਿਉਹਾਰ ਲਈ ਮੰਦਰ ‘ਚ ਇਕੱਠੇ ਹੋਏ ਸਨ। ਇੱਥੇ ਆਤਿਸ਼ਬਾਜ਼ੀ ਚਲਾਈ ਜਾ ਰਹੀ ਸੀ, ਜਿਸ ਕਾਰਨ ਚੰਗਿਆੜੀਆਂ ਪਟਾਕਿਆਂ ਦੇ ਗੋਦਾਮ ਤੱਕ ਪਹੁੰਚ ਗਈਆਂ, ਜਿੱਥੇ ਅੱਗ ਲੱਗਣ ਕਾਰਨ ਧਮਾਕਾ ਹੋ ਗਿਆ।
ਇਸ ਗੋਦਾਮ ਵਿੱਚ ਵੱਡੀ ਤਾਦਾਦ ‘ਚ ਪਟਾਕੇ ਰੱਖੇ ਗਏ ਸਨ। ਪੁਲੀਸ ਨੇ ਹਾਦਸੇ ਸਬੰਧੀ ਮੰਦਰ ਕਮੇਟੀ ਦੇ ਦੋ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੰਦਰ ਕਮੇਟੀ ਨੇ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਉਣ ਦਾ ਲਾਇਸੈਂਸ ਵੀ ਨਹੀਂ ਲਿਆ ਸੀ।
ਕੇਰਲ ਦੇ ਇੱਕ ਮੰਦਰ ‘ਚ ਧਮਾਕਾ, 150 ਤੋਂ ਵੱਧ ਲੋਕ ਜ਼ਖਮੀ 8 ਦੀ ਹਾਲਤ ਨਾਜ਼ੁਕ