30 ਅਕਤੂਬਰ 1945 ਨੂੰ ਭਾਰਤ ਸੰਯੁਕਤ ਰਾਸ਼ਟਰ ‘ਚ ਸ਼ਾਮਲ ਹੋਇਆ ਸੀ
ਚੰਡੀਗੜ੍ਹ, 30 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 30 ਅਕਤੂਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਚਾਨਣਾ ਪਾਵਾਂਗੇ 30 ਅਕਤੂਬਰ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ, ਸਟੇਟ ਬੈਂਕ ਆਫ ਬੀਕਾਨੇਰ ਐਂਡ ਜੈਪੁਰ ਨੇ ਫਿਕਸਡ ਡਿਪਾਜ਼ਿਟ ਵਿਆਜ ਦਰਾਂ ਵਿੱਚ 1 ਪ੍ਰਤੀਸ਼ਤ ਦੀ ਕਟੌਤੀ ਕੀਤੀ ਸੀ।
- 2004 ਵਿਚ 30 ਅਕਤੂਬਰ ਨੂੰ ਯੂਕਰੇਨ ਨੇ ਫਰਾਂਸ ਨੂੰ 3-1 ਨਾਲ ਹਰਾ ਕੇ 39.5 ਅੰਕਾਂ ਨਾਲ ਓਲੰਪੀਆਡ ਸੋਨ ਤਮਗਾ ਜਿੱਤਿਆ ਸੀ।
- ਅੱਜ ਦੇ ਦਿਨ 2003 ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਕੋਲਿਨ ਪਾਵੇਲ ਨੇ ਪਾਕਿਸਤਾਨ ਨੂੰ ਭਾਰਤ ਨਾਲ ਸ਼ਾਂਤੀ ਵਾਰਤਾ ਕਰਨ ਲਈ ਕਿਹਾ ਸੀ।
- 2003 ਵਿਚ ਬ੍ਰਿਟੇਨ ਦੇ ਪ੍ਰਿੰਸ ਚਾਰਲਸ ਦਾ ਭਾਰਤ ਦੌਰਾ 30 ਅਕਤੂਬਰ ਨੂੰ ਸ਼ੁਰੂ ਹੋਇਆ ਸੀ।
- ਅੱਜ ਦੇ ਦਿਨ 1994 ਵਿੱਚ ਬਾਲਕਨ ਦੇਸ਼ ਮੈਸੇਡੋਨੀਆ ਵਿੱਚ ਖੱਬੇਪੱਖੀ ਗੱਠਜੋੜ ਨੇ ਸੰਸਦੀ ਚੋਣਾਂ ਜਿੱਤੀਆਂ ਸਨ।
- 1975 ਵਿਚ 30 ਅਕਤੂਬਰ ਨੂੰ ਰਾਜਾ ਜੁਆਨ ਕਾਰਲੋਸ ਨੇ ਸਪੇਨ ਵਿਚ ਸੱਤਾ ਸੰਭਾਲੀ ਸੀ।
- ਅੱਜ ਦੇ ਦਿਨ 1973 ਵਿੱਚ ਇਸਤਾਂਬੁਲ, ਤੁਰਕੀ ਵਿੱਚ ਯੂਰਪ ਅਤੇ ਏਸ਼ੀਆ ਨੂੰ ਜੋੜਨ ਵਾਲਾ ਬੋਸਪੋਰਸ ਪੁਲ ਪੂਰਾ ਹੋਇਆ ਸੀ।
- 1960 ਵਿਚ 30 ਅਕਤੂਬਰ ਨੂੰ ਬਰਤਾਨੀਆ ਵਿਚ ਪਹਿਲਾ ਸਫਲ ਕਿਡਨੀ ਟ੍ਰਾਂਸਪਲਾਂਟ ਕੀਤਾ ਗਿਆ ਸੀ।
- ਅੱਜ ਦੇ ਦਿਨ 1956 ਵਿੱਚ ਭਾਰਤ ਦਾ ਪਹਿਲਾ ਪੰਜ ਤਾਰਾ ਹੋਟਲ ‘ਅਸ਼ੋਕ’ ਖੁੱਲ੍ਹਿਆ ਸੀ।
- 30 ਅਕਤੂਬਰ 1945 ਨੂੰ ਭਾਰਤ ਸੰਯੁਕਤ ਰਾਸ਼ਟਰ ਵਿਚ ਸ਼ਾਮਲ ਹੋਇਆ ਸੀ।
- ਅੱਜ ਦੇ ਦਿਨ 1930 ਵਿਚ ਤੁਰਕੀ ਅਤੇ ਗ੍ਰੀਸ ਨੇ ਦੋਸਤੀ ਸੰਧੀ ‘ਤੇ ਦਸਤਖਤ ਕੀਤੇ ਸਨ।
- 1925 ਵਿਚ 30 ਅਕਤੂਬਰ ਨੂੰ ਲੰਡਨ ਵਿਚ ਪਹਿਲੀ ਵਾਰ ਟੈਲੀਵਿਜ਼ਨ ਪ੍ਰਸਾਰਣ ਹੋਇਆ ਸੀ।
- ਅੱਜ ਦੇ ਦਿਨ 1922 ਵਿਚ ਬੇਨੀਟੋ ਮੁਸੋਲਿਨੀ ਨੇ ਇਟਲੀ ਵਿਚ ਸਰਕਾਰ ਬਣਾਈ ਸੀ।