ਯੂਰੀਆ, ਡੀਏਪੀ ਜਾਂ ਹੋਰ ਖਾਦਾਂ ਨਾਲ ਕਿਸੇ ਵੀ ਕਿਸਮ ਦੀ ਕੋਈ ਖੇਤੀ ਸਮੱਗਰੀ ਜਬਰੀ ਨਾ ਵੇਚੀ ਜਾਵੇ: ਡੀ ਸੀ ਆਸ਼ਿਕਾ ਜੈਨ

Punjab

ਚੰਡੀਗੜ੍ਹ: 30 ਅਕਤੂਬਰ, ਦੇਸ਼ ਕਲਿੱਕ ਬਿਓਰੋ

                   ਸ਼੍ਰੀਮਤੀ ਆਸ਼ਿਕਾ ਜੈਨ ਆਈ.ਏ.ਐਸ. ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਜੀ ਵੱਲੋਂ  ਕਿਸਾਨਾਂ ਨੂੰ ਹਾੜ੍ਹੀ ਸੀਜਨ ਦੀਆਂ ਫਸਲਾਂ ਦੀ ਬਿਜਾਈ ਸਮੇਂ ਖਾਦਾਂ ਦੀ ਕਾਲਾਬਾਜਾਰੀ, ਵੱਧ ਕੀਮਤ ਵਸੂਲੀ ਕਰਨ ਅਤੇ ਖਾਦਾਂ ਨਾਂਲ ਬੇਲੋੜੀਆਂ ਟੈਗਿੰਗ ਨੂੰ ਰੋਕਣ ਲਈ  ਹਦਾਇਤ ਕੀਤੀ ਹੈ ਕਿ ਖੇਤੀਬਾੜੀ ਅਧਿਕਾਰੀ ਨਿਰੰਤਰ ਖਾਦਾਂ ਦੇ ਸੇਲ ਪੁਆਇੰਟ ਦਾ ਨਿਰਖਣ ਕਰਨ ਤਾਂ ਜੋ ਕਿਸਾਨਾਂ ਨੂੰ ਬਿਜਾਈ ਸਮੇਂ ਕਿਸੇ ਵੀ ਤਰ੍ਹਾਂ ਮੁਸ਼ਕਿਲ ਨਾ ਆਵੇ। 

ਹੁਕਮਾਂ ਦੀ ਪਾਲਣਾ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ  ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਵਿੱਚ ਸਥਿਤ ਖਾਦ ਡੀਲਰਾਂ ਦੀ ਚੈਕਿੰਗ ਕੀਤੀ।  ਉਨ੍ਹਾਂ ਨੇ ਸਮੂਹ ਖਾਦ ਵਿਕ੍ਰੇਤਾਵਾਂ ਨੂੰ ਹਦਾਇਤ ਕੀਤੀ ਕਿ ਖਾਦ ਸਟਾਕ ਰਜਿਸਟਰ, ਬਿੱਲ ਬੁੱਕ ਅਤੇ ਪੋਸ਼ ਮਸੀਨ ਦਾ ਮਿਲਾਨ ਗੋਦਾਮ ਵਿੱਚ ਪਏ ਡੀ.ਏ.ਪੀ. ਸਟਾਕ ਨਾਲ ਮੇਲ ਖਾਂਦਾ ਹੋਵੇ ਅਤੇ ਖਾਦਾਂ ਦਾ ਰੇਟ ਅਤੇ ਸਟਾਕ ਦੁਕਾਨ ਦੇ ਡਿਸਪਲੇ ਬੋਰਡ ਤੇ ਲਿਖਿਆ ਹੋਵੇ ਨਾਲ ਹੀ ਬਿਲ ਬੁੱਕ ਤੇ ਕਿਸਾਨ ਦਾ ਮੋਬਾਇਲ ਨੰਬਰ ਵੀ ਦਰਜ ਕੀਤਾ ਜਾਵੇ। ਕੋਈ ਵੀ ਖਾਦ ਵਿਕ੍ਰੇਤਾ ਡੀ.ਏ.ਪੀ., ਯੂਰੀਆ ਖਾਦ ਨਾਲ ਕਿਸੇ ਵੀ ਬੇਲੋੜੀ ਸਮੱਗਰੀ ਦੀ ਟੈਗਿੰਗ ਨਹੀਂ ਕਰੇਗਾ, ਜੇਕਰ ਕੋਈ ਵਿਕਰੇਤਾ ਅਜਿਹਾ ਕਰਦਾ ਪਾਇਆ ਗਿਆ ਤਾ ਉਸ ਖਿਲਾਫ ਜਰੂਰੀ ਵਸਤਾਂ ਐਕਟ 1955 ਅਤੇ ਖਾਦ (ਕੰਟਰੋਲ) ਆਰਡਰ 1985 ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।  ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਯੂਨੀਵਰਸਿਟੀ ਦੀ ਸ਼ਿਫਾਰਸਾਂ ਅਨੁਸਾਰ ਹੀ ਡੀ.ਏ.ਪੀ. ਖਾਦ ਪਾਉਣ ਦੀ ਅਪੀਲ ਕੀਤੀ  ਅਤੇ ਡੀ.ਏ.ਪੀ. ਦੇ ਬਦਲ ਵੱਜੋਂ ਟ੍ਰਿਪਲ/ਸਿੰਗਲ  ਸੁਪਰ ਫਾਸਫੇਟ ਤੇ ਹੋਰ ਐਨ.ਪੀ.ਕੇ. ਖਾਦਾਂ ਦੀ ਵਰਤੋਂ ਵਧਾਈ ਜਾਵੇ। ਖਾਦ ਸਬੰਧੀ  ਕਿਸੇ ਵੀ ਜਿਮੀਦਾਰ ਦੀ ਜੇਕਰ ਕੋਈ ਸ਼ਿਕਾਇਤ ਹੋਵੇ ਤਾ ਉਹ ਬਲਾਕ ਖੇਤੀਬਾੜੀ ਅਫਸਰ ਡੇਰਾਬਸੀ (87280-00087) ਬਲਾਕ ਖੇਤੀਬਾੜੀ ਅਫਸਰ ਖਰੜ (84279-77101) ਅਤੇ ਬਲਾਕ ਖੇਤੀਬਾੜੀ ਅਫਸਰ ਮਾਜਰੀ (98156-77245) ਨਾਲ ਸੰਪਰਕ / ਸੂਚਨਾ ਦੇ ਸਕਦਾ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।