PM ਮੋਦੀ ਨੇ ਲਗਾਤਾਰ 11ਵੀਂ ਵਾਰ ਮਨਾਈ ਜਵਾਨਾਂ ਨਾਲ ਦਿਵਾਲੀ

ਰਾਸ਼ਟਰੀ

ਕੱਛ, 31 ਅਕਤੂਬਰ, ਦੇਸ਼ ਕਲਿਕ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ 11ਵੀਂ ਵਾਰ ਜਵਾਨਾਂ ਨਾਲ ਦੀਵਾਲੀ ਮਨਾਈ। ਪ੍ਰਧਾਨ ਮੰਤਰੀ ਗੁਜਰਾਤ ਦੇ ਕੱਛ ਪਹੁੰਚੇ। ਇੱਥੇ ਉਨ੍ਹਾਂ ਨੇ ਬੀਐਸਐਫ, ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਜਵਾਨਾਂ ਨੂੰ ਮਠਿਆਈਆਂ ਖੁਆਈਆਂ। ਪ੍ਰਧਾਨ ਮੰਤਰੀ ਪਿਛਲੇ 11 ਸਾਲਾਂ ‘ਚ ਸਭ ਤੋਂ ਵੱਧ 4 ਵਾਰ ਫੌਜੀਆਂ ਵਿਚਾਲੇ ਜੰਮੂ-ਕਸ਼ਮੀਰ ਪਹੁੰਚੇ।
ਅੱਜ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਰਦਾਰ ਵੱਲਭ ਭਾਈ ਪਟੇਲ ਦੀ 149ਵੀਂ ਜਯੰਤੀ ਅਤੇ ਏਕਤਾ ਦਿਵਸ ਦੇ ਮੌਕੇ ‘ਤੇ ਗੁਜਰਾਤ ਦੇ ਕੇਵੜੀਆ ਪਹੁੰਚੇ ਸਨ।ਪੀਐਮ ਨੇ ਕਿਹਾ ਕਿ ਅੱਜ ਜੇਕਰ ਕੋਈ ਕਹਿੰਦਾ ਹੈ ਕਿ ਅਸੀਂ ਇਕਜੁੱਟ ਹਾਂ ਤਾਂ ਅਸੀਂ ਸੁਰੱਖਿਅਤ ਹਾਂ, ਤਾਂ ਕੁਝ ਲੋਕ ਕਹਿਣ ਲੱਗ ਜਾਂਦੇ ਹਨ ਕਿ ਇਹ ਗਲਤ ਹੈ।ਅਜਿਹੇ ਲੋਕ ਦੇਸ਼ ਦੀ ਏਕਤਾ ਨੂੰ ਢਾਹ ਲਾ ਰਹੇ ਹਨ। ਸਾਨੂੰ ਅਜਿਹੀਆਂ ਪ੍ਰਵਿਰਤੀਆਂ ਵਿਰੁੱਧ ਪਹਿਲਾਂ ਨਾਲੋਂ ਵੀ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।