ਭਾਰਤ-ਚੀਨ ਦੀਆਂ ਫ਼ੌਜਾਂ ਸਰਹੱਦ ਤੋਂ ਪਿੱਛੇ ਹਟੀਆਂ, ਅੱਜ ਖਵਾਉਣਗੇ ਇੱਕ-ਦੂਜੇ ਨੂੰ ਮਠਿਆਈਆਂ

ਰਾਸ਼ਟਰੀ

ਨਵੀਂ ਦਿੱਲੀ, 31 ਅਕਤੂਬਰ, ਦੇਸ਼ ਕਲਿਕ ਬਿਊਰੋ :
ਭਾਰਤ-ਚੀਨ ਸਰਹੱਦ ‘ਤੇ ਦੇਪਸਾਂਗ ਅਤੇ ਡੇਮਚੋਕ ਤੋਂ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਬੁੱਧਵਾਰ ਨੂੰ ਪੂਰੀ ਹੋ ਗਈ। ਅੱਜ ਦੀਵਾਲੀ ਦੇ ਮੌਕੇ ‘ਤੇ ਚੀਨ ਅਤੇ ਭਾਰਤ ਦੇ ਸੈਨਿਕ ਇੱਕ ਦੂਜੇ ਨੂੰ ਮਠਿਆਈਆਂ ਖਵਾਉਣਗੇ। ਗਸ਼ਤ ਨੂੰ ਲੈ ਕੇ ਜਲਦੀ ਹੀ ਗਰਾਊਂਡ ਕਮਾਂਡਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ। ਗਰਾਊਂਡ ਕਮਾਂਡਰਾਂ ਵਿੱਚ ਬ੍ਰਿਗੇਡੀਅਰ ਅਤੇ ਇਸ ਤੋਂ ਹੇਠਾਂ ਦੇ ਰੈਂਕ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ।
LAC ‘ਤੇ ਗਸ਼ਤ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਹੋਏ ਸਮਝੌਤੇ ‘ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ 27 ਅਕਤੂਬਰ ਨੂੰ ਕਿਹਾ ਸੀ ਕਿ ਫੌਜਾਂ ਦੀ ਵਾਪਸੀ ਪਹਿਲਾ ਕਦਮ ਹੈ। ਅਗਲਾ ਕਦਮ ਤਣਾਅ ਨੂੰ ਘਟਾਉਣਾ ਹੈ। ਇਹ ਤਣਾਅ ਉਦੋਂ ਹੀ ਘਟੇਗਾ ਜਦੋਂ ਭਾਰਤ ਨੂੰ ਯਕੀਨ ਹੋ ਜਾਵੇਗਾ ਕਿ ਚੀਨ ਵੀ ਅਜਿਹਾ ਹੀ ਚਾਹੁੰਦਾ ਹੈ। ਤਣਾਅ ਘੱਟ ਕਰਨ ਤੋਂ ਬਾਅਦ ਸਰਹੱਦ ਦਾ ਪ੍ਰਬੰਧ ਕਿਵੇਂ ਕਰਨਾ ਹੈ, ਇਸ ਬਾਰੇ ਚਰਚਾ ਕੀਤੀ ਜਾਵੇਗੀ।12:03 PM

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।