ਪਟਾਕੇ ਚਲਾਉਂਦੇ ਸਮੇਂ ਚਾਚੇ-ਭਤੀਜੇ ਦਾ ਗੋਲੀਆਂ ਮਾਰ ਕੇ ਕਤਲ, ਇਕ ਜ਼ਖਮੀ

ਪੰਜਾਬ

ਨਵੀਂ ਦਿੱਲੀ, 1 ਨਵੰਬਰ, ਦੇਸ਼ ਕਲਿੱਕ ਬਿਓਰੋ :

ਬੀਤੇ ਰਾਤ ਦੀਵਾਲੀ ਮੌਕੇ ਆਪਣੇ ਹੀ ਘਰ ਦੇ ਬਾਹਰ ਪਟਾਕੇ ਚਲਾਉਂਦੇ ਸਮੇਂ ਹਥਿਆਰਬੰਦ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਦੋ ਦਾ ਕਤਲ ਕਰ ਦਿੱਤੀ। ਦਿੱਲੀ ਦੇ ਸ਼ਾਹਦਰਾ ਖੇਤਰ ਵਿੱਚ ਸ਼ਾਮ ਨੂੰ ਦੀਵਾਲੀ ਮਨਾ ਰਹੇ ਚਾਚਾ ਭਤੀਜੇ ਦਾ ਗੋਲੀਆਂ ਮਾਰ ਕੇਕ ਤਲ ਕਰ ਦਿੱਤਾ। ਇਕ ਬੱਚਾ ਜ਼ਖਮੀ ਹੋ ਗਿਆ।

ਇਹ ਵੀ ਪੜ੍ਹੋ : ਜਲੰਧਰ ‘ਚ ਤਿੰਨ ਗੱਡੀਆਂ ਟਕਰਾਈਆਂ, ਪਿਓ-ਪੁੱਤ ਦੀ ਮੌਤ ਚਾਰ ਜ਼ਖਮੀ

ਦਿੱਲੀ ਪੁਲਿਸ ਦੇ ਇਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਵਿੱਚ ਆਕਾਸ਼ ਸ਼ਰਮਾ ਉਰਫ ਛੋਟੂ ਅਤੇ ਉਸਦੇ ਭਤੀਜੇ 16 ਸਾਲਾ ਰਿਸ਼ਭ ਸ਼ਰਮਾ ਦੀ ਮੌਤ ਹੋ ਗਈ, ਜਦੋਂ ਕਿ 10 ਸਾਲਾ ਕ੍ਰਿਸ਼ ਸ਼ਰਮਾ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਉਨ੍ਹਾਂ ਦੱਸਿਆ ਕਿ ਪੀੜਤ ਸ਼ਾਹਦਰਾ ਦੇ ਫਰਸ਼ ਬਾਜ਼ਾਰ ਖੇਤਰ ਵਿੱਚ ਆਪਣੇ ਘਰ ਦੇ ਬਾਹਰ ਦੀਵਾਲੀ ਮਾਨਾ ਰਹੇ ਸਨ, ਤਾਂ ਉਸ ਸਮੇਂ ਲਗਭਗ 8 ਵਜੇ ਉਨ੍ਹਾਂ ਉਤੇ ਹਮਲਾ ਹੋਇਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਆ ਗਈ। ਦਿੱਲੀ ਪੁਲਿਸ ਨੇ ਦੱਸਿਆ ਕਿ ਆਰੋਪੀ ਨੇ 17 ਦਿਨ ਪਹਿਲਾਂ ਹੀ ਕਤਲ ਦੀ ਯੋਜਨਾ ਬਣਾ ਲਈ ਸੀ। ਹਿਰਾਸਤ ਵਿੱਚ ਲਏ ਗਏ ਨਾਬਾਲਗ ਅਤੇ ਮ੍ਰਿਤਕ ਆਕਾਸ਼ ਅਤੇ ਉਸਦੇ ਪਰਿਵਾਰ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹਨ। ਜਾਂਚ ਅਨੁਸਾਰ ਮ੍ਰਿਤਕ ਅਤੇ ਆਰੋਪੀ ਵਿੱਚ ਪੈਸਿਆਂ ਨੂੰ ਲੈ ਕੇ ਵਿਵਾਦ ਚਲ ਰਿਹਾ ਸੀ। ਮੁਢਲੀ ਜਾਂਚ ਵਿੱਚ ਆਪਸੀ ਰੰਜਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਫੁਟੇਜ ਦੇ ਆਧਾਰ ਉਤੇ ਇਕ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਲਿਆ, ਪੁੱਛਗਿੱਛ ਜਾਰੀ ਹੈ।

diwali-banner1

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।