ਫੀਲਡ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਵਿਖੇ 2 ਨਵੰਬਰ ਕੱਲ੍ਹ ਨੂੰ

ਪੰਜਾਬ

ਜਲੰਧਰ, 1 ਨਵੰਬਰ, ਦੇਸ਼ ਕਲਿੱਕ ਬਿਓਰੋ :

ਪੀ ਡਬਲਿਊ ਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਮੀਟਿੰਗ ਮਿਤੀ 2-11-2024 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਰੱਖੀ ਗਈ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ, ਜਰਨਲ ਸਕੱਤਰ ਅਨਿਲ ਕੁਮਾਰ ਬਰਨਾਲਾ, ਕੈਸ਼ੀਅਰ ਗੁਰਵਿੰਦਰ ਸਿੰਘ ਚੰਡੀਗੜ੍ਹ,ਸੂਬਾ ਆਗੂ ਕਿਸ਼ੋਰ ਚੰਦ ਗਾਜ,ਜਸਵੀਰ ਸਿੰਘ ਖੋਖਰ,ਅਮਰੀਕ ਸਿੰਘ, ਜਤਿੰਦਰ ਸਿੰਘ, ਸੁਖਚੈਨ ਸਿੰਘ ,ਹਰਪ੍ਰੀਤ ਗਰੇਵਾਲ, ਦਰਸ਼ਨ ਚੀਮਾ, ਸਤਨਾਮ ਸਿੰਘ, ਸੁਖਦੇਵ ਚੰਗਾਲੀਵਾਲਾ,ਬਲਰਾਜ ਮੌੜ, ਬਲਜਿੰਦਰ ਸਿੰਘ, ਸੁਰਿੰਦਰ ਸਿੰਘ,ਕਰਮ ਸਿੰਘ, ਗੁਰਦਰਸ਼ਨ ਸਿੰਘ,ਪੁਸ਼ਪਿੰਦਰ ਕੁਮਾਰ, ਕੁਲਵੀਰ ਢਾਬਾ,ਗੁਰਮੀਤ ਸਿੰਘ,ਸੁਖਦੇਵ ਸਿੰਘ ਜਾਜਾ,ਅੰਗਰੇਜ ਸਿੰਘ, ਸਤਿਅਮ ਪ੍ਰਕਾਸ਼,ਰਣਵੀਰ ਸਿੰਘ ਟੂਸੇ,ਰਜਿੰਦਰ ਕੁਮਾਰ ਮਹਿਰਾ,ਪੂਰਨ ਸਿੰਘ ਸੰਧੂ, ਰਾਜਵੀਰ ਭਿੱਖੀ, ਅਮਰਜੀਤ ਕੁਮਾਰ, ਮੋਹਣ ਸਿੰਘ ਪੂਨੀਆ, ਰਣਜੀਤ ਸਿੰਘ, ਪ੍ਰੇਮ ਕੁਮਾਰ, ਫੁੰਮਣ ਸਿੰਘ ਕਾਠਗੜ, ਕਰਮਾ ਪੂਰੀ ਲਖਵੀਰ ਭਾਗੀਵਾਂਦਰ, ਨਿਰਮਲ ਸਿੰਘ,ਅਲਕਚੰਦ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਵਿਚ 16-17 ਨਵੰਬਰ ਨੂੰ ਹੋ ਰਹੇ ਜਲੰਧਰ ਵਿਖੇ ਸੂਬਾ ਪੱਧਰੀ ਡੈਲੀਗੇਟ ਇਜਲਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਡੈਲੀਗੇਟ ਬਣਾਉਣ ਸਬੰਧੀ, ਕਮੇਟੀਆਂ ਬਣਾਉਣ ਬਾਰੇ, ਜਥੇਬੰਦੀ ਵੱਲੋਂ ਪੰਜਾਬ ਸਰਕਾਰ ਖਿਲਾਫ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਕਾਰਨ ਜਿਮਨੀ ਚੋਣ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਨੌ ਨਵੰਬਰ ਨੂੰ ਕੀਤੇ ਜਾ ਰਹੇ ਝੰਡਾ ਮਾਰਚ ਸਬੰਧੀ ਤਿਆਰੀ ਅਤੇ ਹੋਰ ਮੰਗਾਂ ਸਬੰਧੀ ਫੈਸਲਾ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਸਮੂਹ ਸਟੇਟ ਕਮੇਟੀ ਆਗੂ ਜਿਲ੍ਹਾ ਕਮੇਟੀ ਆਗੂ ਅਤੇ ਪੀ.ਐਸ.ਐਸ.ਐਫ ਦੇ ਸੀਨੀਅਰ ਆਗੂ ਮੀਟਿੰਗ ਵਿੱਚ ਸ਼ਾਮਿਲ ਹੋਣਗੇ ਸਮੂਹ ਸਟੇਟ ਕਮੇਟੀ/ ਜ਼ਿਲ੍ਹਾ ਕਮੇਟੀ ਆਗੂ ਸਾਥੀਆਂ ਸਵੇਰੇ 11 ਵਜੇ ਪਹੁੰਚਣ ਦੀ ਦੀ ਬੇਨਤੀ ਕੀਤੀ ਗਈ ਹੈ।

diwali-banner1

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।