ਈਟੀਟੀ 5994 ਬੈਕਲਾਗ ਯੂਨੀਅਨ ਵਲੋਂ ਮੋਮਬੱਤੀਆਂ ਜਗਾ ਕੇ ਰੋਸ ਪ੍ਰਦਰਸ਼ਨ

ਪੰਜਾਬ

ਗੰਭੀਰ ਪੁਰ : 31ਅਕਤੂਬਰ , ਦੇਸ਼ ਕਲਿੱਕ ਬਿਓਰੋ
ਈਟੀਟੀ 5994 ਬੈਕਲਾੱਗ ਯੂਨੀਅਨ ਪੰਜਾਬ 22 ਸਤੰਬਰ ਤੋਂ ਪੱਕਾ ਮੋਰਚਾ ਲਗਾ ਕੇ ਗੰਭੀਰਪੁਰ ਬੈਠੇ ਬੇਰੁਜ਼ਗਾਰਾਂ ਵੱਲੋਂ ਦਿਵਾਲੀ ਦੇ ਦਿਨ ਮੋਮਬੱਤੀਆਂ ਬਾਲ ਕੇ ਰੋਸ ਪ੍ਹਰਦਰਸ਼ਨ ਕੀਤਾ ਗਿਆ। ਜੋ ਪਿਛਲੇ ਲਗਭਗ 3 ਸਾਲ ਤੋਂ ਆਪਣੀ 5994 ਭਰਤੀ ਬੈਕਲਾੱਗ ਸਮੇਤ ਪੂਰੀ ਹੋਣ ਦੀ ਉਡੀਕ ਕਰ ਰਹੀ ਹੈ। ਬੈਕਲਾੱਗ ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ 5994 ਵਿੱਚਲੇ 2994 ਬੈਕਲਾੱਗ ਦਾ ਪੁਖਤਾ ਹੱਲ ਜਲਦੀ ਤੋਂ ਜਲਦੀ ਨਹੀਂ ਕਰਦੀ ਤਾਂ ਅਸੀਂ ਕੇਡਰ ਦੇ ਸਹਿਯੋਗ ਨਾਲ ਤਿੱਖੇ ਐਕਸ਼ਨ ਕਰਾਂਗੇ |

ਬੈਕਲਾੱਗ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਦੀਪਕ ਅਬੋਹਰ ਨੇ ਦੱਸਿਆ ਕਿ ਈਟੀਟੀ ਕਾਡਰ ਦੀ 5994 ਭਰਤੀ ਦਾ ਇਸ਼ਤਿਹਾਰ ਆਏ ਨੂੰ ਲੱਗਭਗ ਤਿੰਨ ਸਾਲ ਹੋਣ ਜਾ ਰਹੇ ਨੇ ਜਿਸ ਵਿਚ 2994 ਬੈਕਲਾੱਗ ਪੋਸਟਾਂ ਵੀ ਹਨ। ਪਰ ਅਜੇ ਤੱਕ ਇੱਕ ਵੀ ਉਮੀਦਵਾਰ ਨੂੰ ਜੁਆਇਨ ਨਹੀਂ ਕਰਵਾਇਆ ਗਿਆ। ਉਨਾਂ ਕਿਹਾ ਕਿ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਸਾਹਿਬ ਨੂੰ ਇਹ ਵੀ ਦੱਸਿਆ ਗਿਆ ਕਿ ਯੋਗ ਉਮੀਦਵਾਰ ਹੋਣ ਦੀ ਸੂਰਤ ਵਿਚ ਬੈਕਲਾੱਗ ਦੀਆਂ ਬਚਦੀਆਂ ਅਸਾਮੀਆਂ ਨੂੰ ਮੌਜੂਦਾ ਕਨੂੰਨਾਂ ਮੁਤਾਬਕ ਸਬ ਕੈਟਾਗਰੀਆ ਤੋਂ ਮੇਨ ਕੈਟਾਗਰੀਆਂ ਵਿੱਚ ਮਰਜ਼ ਕਰਕੇ ਨਾਲ ਦੀ ਨਾਲ ਭਰਿਆ ਜਾਣਾ ਹੈ।ਯੋਗ ਉਮੀਦਵਾਰ ਹੋਣ ਦੀ ਸੂਰਤ ਵਿੱਚ ਬੈਕਲਾੱਗ ਦੀਆਂ ਬਚਦੀਆਂ ਪੋਸਟਾਂ ਨੂੰ ਕੈਰੀ ਫਾਰਵਰਡ ਨਹੀਂ ਕੀਤਾ ਜਾ ਸਕਦਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।