ਨਵੀਂ ਦਿੱਲੀ, 1 ਨਵੰਬਰ, ਦੇਸ਼ ਕਲਿਕ ਬਿਊਰੋ :
ਦੀਵਾਲੀ ਦੇ ਮੌਕੇ ‘ਤੇ ਭਾਰਤ ਅਤੇ ਚੀਨ ਦੀਆਂ ਫੌਜਾਂ ਨੇ ਇਕ ਦੂਜੇ ਨੂੰ ਮਠਿਆਈਆਂ ਵੰਡੀਆਂ। ਪੂਰਬੀ ਲੱਦਾਖ ਵਿੱਚ ਹਾਟ ਸਪ੍ਰਿੰਗਜ਼, ਕਾਰਾਕੋਰਮ ਦੱਰੇ, ਦੌਲਤ ਬੇਗ ਓਲਡੀ, ਕੋਂਗਕਲਾ ਅਤੇ ਚੁਸ਼ੁਲ-ਮੋਲਡੋ ਦੇ ਨਾਲ ਕੰਟਰੋਲ ਰੇਖਾ (LOC) ‘ਤੇ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਇੱਕ ਦੂਜੇ ਨੂੰ ਮਠਿਆਈਆਂ ਖੁਆਈਆਂ ਅਤੇ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਦੇਪਸਾਂਗ ਅਤੇ ਡੇਮਚੋਕ ਵਿਚ ਸਰਹੱਦ ‘ਤੇ ਦੋਵੇਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ। ਗਸ਼ਤ ਨੂੰ ਲੈ ਕੇ ਜਲਦੀ ਹੀ ਗਰਾਊਂਡ ਕਮਾਂਡਰ ਦੇ ਅਧਿਕਾਰੀਆਂ ਨਾਲ ਗੱਲਬਾਤ ਹੋਵੇਗੀ। ਅਰੁਣਾਚਲ ਦੇ ਤਵਾਂਗ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੋਵੇਗੀ ਕਿ ਮਾਮਲੇ ਨੂੰ ਅੱਗੇ ਵਧਾਇਆ ਜਾਵੇ, ਪਰ ਇਸ ਦੇ ਲਈ ਸਾਨੂੰ ਥੋੜਾ ਹੋਰ ਇੰਤਜ਼ਾਰ ਕਰਨਾ ਪਵੇਗਾ।