2 ਨਵੰਬਰ 1834 ਨੂੰ ਐਟਲਸ ਨਾਂ ਦਾ ਜਹਾਜ਼ ਭਾਰਤੀ ਮਜ਼ਦੂਰਾਂ ਨੂੰ ਲੈ ਕੇ ਮਾਰੀਸ਼ਸ ਪਹੁੰਚਿਆ ਸੀ,ਇਸ ਦਿਨ ਨੂੰ ਉਥੇ ਪ੍ਰਵਾਸੀ ਦਿਵਸ ਵਜੋਂ ਮਨਾਇਆ ਜਾਂਦਾ ਹੈ
ਚੰਡੀਗੜ੍ਹ, 2 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 2 ਨਵੰਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 2 ਨਵੰਬਰ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2008 ਵਿੱਚ ਕੇਂਦਰ ਸਰਕਾਰ ਨੇ ਸੇਵਾਮੁਕਤੀ ਤੋਂ ਬਾਅਦ ਪੈਨਸ਼ਨ ਫੰਡ ਵਿੱਚੋਂ ਪੈਸੇ ਕਢਵਾਉਣ ਦੀ ਸਹੂਲਤ ਖ਼ਤਮ ਕਰ ਦਿੱਤੀ ਸੀ।
- 2 ਨਵੰਬਰ 2005 ਨੂੰ ਗੁਲਾਮ ਨਬੀ ਆਜ਼ਾਦ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ ਸੀ।
- ਅੱਜ ਦੇ ਦਿਨ 2002 ਵਿੱਚ ਮੁਫਤੀ ਮੁਹੰਮਦ ਸਈਦ ਨੇ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ਼ਿਆ ਸੀ।
- 2 ਨਵੰਬਰ 2001 ਨੂੰ ਅਮਰੀਕਾ ਨੇ ਅਫਗਾਨਿਸਤਾਨ ਵਿਚ ਵਿਸ਼ੇਸ਼ ਬਲਾਂ ਦੀ ਗਿਣਤੀ ਵਧਾਉਣ ਦਾ ਫੈਸਲਾ ਕੀਤਾ ਸੀ।
- ਅੱਜ ਦੇ ਦਿਨ 1999 ‘ਚ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ‘ਚ ਸੰਯੁਕਤ ਰਾਸ਼ਟਰ ਅਤੇ ਅਮਰੀਕੀ ਕੇਂਦਰਾਂ ‘ਤੇ ਅਣਪਛਾਤੇ ਲੋਕਾਂ ਵੱਲੋਂ ਰਾਕੇਟ ਨਾਲ ਹਮਲਾ ਕੀਤਾ ਗਿਆ ਸੀ।
- 2 ਨਵੰਬਰ 1951 ਨੂੰ ਮਿਸਰ ‘ਚ ਬ੍ਰਿਟੇਨ ਦੇ ਖਿਲਾਫ ਪ੍ਰਦਰਸ਼ਨਾਂ ‘ਤੇ ਕਾਬੂ ਪਾਉਣ ਲਈ ਲਗਭਗ 6 ਹਜ਼ਾਰ ਬ੍ਰਿਟਿਸ਼ ਫੌਜੀ ਪਹੁੰਚੇ ਸਨ।
- ਬੀਬੀਸੀ ਨੇ 2 ਨਵੰਬਰ 1936 ਨੂੰ ਟੈਲੀਵਿਜ਼ਨ ਸੇਵਾ ਸ਼ੁਰੂ ਕੀਤੀ ਅਤੇ ਇਹ ਦੁਨੀਆ ਦੀ ਪਹਿਲੀ ਰੈਗੂਲਰ ਹਾਈ ਡੈਫੀਨੇਸ਼ਨ ਸੇਵਾ ਸੀ।
- ਅੱਜ ਦੇ ਦਿਨ 1914 ਵਿੱਚ ਰੂਸ ਨੇ ਤੁਰਕੀ ਵਿਰੁੱਧ ਜੰਗ ਦਾ ਐਲਾਨ ਕੀਤਾ ਸੀ।
- 2 ਨਵੰਬਰ 1834 ਨੂੰ ਐਟਲਸ ਨਾਂ ਦਾ ਜਹਾਜ਼ ਭਾਰਤੀ ਮਜ਼ਦੂਰਾਂ ਨੂੰ ਲੈ ਕੇ ਮਾਰੀਸ਼ਸ ਪਹੁੰਚਿਆ ਸੀ,ਇਸ ਦਿਨ ਨੂੰ ਉਥੇ ਪ੍ਰਵਾਸੀ ਦਿਵਸ ਵਜੋਂ ਮਨਾਇਆ ਜਾਂਦਾ ਹੈ।