14 ਨਵੰਬਰ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ
ਚੰਡੀਗੜ੍ਹ, 2 ਨਵੰਬਰ, ਦੇਸ਼ ਕਲਿੱਕ ਬਿਓਰੋ :
ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਕੀਤੀ ਗਈ। ਅੱਜ ਦੀ ਮੀਟਿੰਗ ਵਿੱਚ ਜਰਨਲ ਸਕੱਤਰ ਸੁਭਾਸ਼ ਰਾਣੀ ਨੇ ਮੀਟਿੰਗ ਦੇ ਏਜੰਡੇ ਰੱਖਦੇ ਹੋਏ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਕੀਮ ਵਰਕਰਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਹੈ । ਮਾਨਯੋਗ ਸੁਪਰੀਮ ਕੋਰਟ ਵੱਲੋਂ ਬਰਾਬਰ ਕੰਮ ਬਰਾਬਰ ਉਜਰਤ ਦਾ ਫੈਸਲਾ ਬੜੇ ਲੰਬੇ ਸਮੇਂ ਤੋਂ ਦਿੱਤਾ ਹੋਇਆ। ਆਂਗਣਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਵਿੱਚ ਸ਼ਾਮਿਲ ਕਰਨ ਦੀ ਸਿਫਾਰਸ਼ 44ਵੀਂ 45ਵੀਂ ਅਤੇ 46ਵੀਂ ਲੇਬਰ ਕਾਨਫਰੰਸ ਵਿੱਚ ਹੋਈ ਹੈ । ਉਸ ਤੋਂ ਬਿਨਾਂ ਮਾਨਯੋਗ ਸੁਪਰੀਮ ਕੋਰਟ ਜੀ ਵੱਲੋਂ ਅਪ੍ਰੈਲ 2022 ਵਿੱਚ ਘੱਟੋ ਘੱਟ ਉਜਰਤ ਦੇਣ ਅਤੇ ਗਰੈਜਟੀ ਦਾ ਪ੍ਰਬੰਧ ਕਰਨ ਦੇ ਵੀ ਹੁਕਮ ਦਿੱਤੇ ਹਨ । ਪਰ ਸੂਬੇ ਦੀਆਂ ਸਰਕਾਰਾਂ ਇਹਨਾਂ ਚੀਜ਼ਾਂ ਨੂੰ ਅੱਖੋਂ ਭਰੋਖੇ ਕਰ ਰਹੀਆਂ ਹਨ ਅਤੇ ਆਪਣੀਆਂ ਇਹਨਾਂ ਮੰਗਾਂ ਨੂੰ ਮੁੱਖ ਰੱਖਦੇ ਹੋਏ 8 ਨਵੰਬਰ ਦੀ ਹੋ ਰਹੀ ਸੀਟੂ ਰੋਸ ਰੈਲੀ ਵਿੱਚ ਜਿਮਨੀ ਚੋਣਾਂ ਦੌਰਾਨ ਆਪਣੀਆਂ ਮੰਗਾਂ ਪ੍ਰਤੀ ਧਿਆਨ ਕੇਂਦਰਿਤ ਕਰਨ ਲਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ।
ਮੀਟਿੰਗ ਵਿੱਚ ਸਰਬ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਸਮਿਆਂ ਤੇ ਹੋਈਆਂ ਮੀਟਿੰਗਾਂ ਵਿੱਚ ਕੀਤੇ ਵਾਅਦੇ ਅਨੁਸਾਰ ਜਿਹੜੀਆਂ ਮੰਗਾਂ ਜਿਵੇਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੇ ਮਾਣ ਭੱਤੇ ਨੂੰ ਦੁਗਣਾ ਕਰਨਾ, ਤਿੰਨ ਤੋਂ ਛੇ ਸਾਲ ਦੇ ਬੱਚੇ ਆਈਸੀਡੀਐਸ ਨਾਲ ਜੋੜਨੇ, ਨਿੱਜੀਕਰਨ ਨੂੰ ਰੋਕਦੇ ਹੋਏ ਐਨਜੀਓ ਨੂੰ ਦਿੱਤੇ ਸਪਲੀਮੈਂਟਰੀ ਨਿਊਟਰੇਸ਼ਨ ਦਾ ਪ੍ਰੋਜੈਕਟ ਵਾਪਸ ਲੈਣਾ, ਰਹਿੰਦੀ ਭਰਤੀ ਨੂੰ ਪੂਰਾ ਕਰਾਉਣਾ, ਆਂਗਣਵਾੜੀ ਕੇਂਦਰਾਂ ਵਿੱਚ ਸਹੂਲਤਾਂ ਦਾ ਪ੍ਰਬੰਧ ਕਰਾਉਣਾ ਆਦਿ ਹਰ ਵਾਰ ਮੀਟਿੰਗ ਵਿੱਚ ਵਿਚਾਰੀਆਂ ਜਾਂਦੀਆਂ ਹਨ ਅਤੇ ਪੂਰਾ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਇਹ ਸਾਰੇ ਭਰੋਸੇ ਕਾਗਜੀ ਹੀ ਸਾਬਤ ਹੋ ਰਹੇ ਹਨ ਅਤੇ ਜਿਸ ਸਦਕਾ ਸਮੂਹ ਵਰਕਰਾਂ ਵਿੱਚ ਰੋਸ ਹੈ ਅਤੇ ਬੱਚਿਆਂ ਦੇ ਬਚਪਨ ਦੇ ਅਧਿਕਾਰ ਨੂੰ ਬਚਾਉਣ ਸਪਲੀਮੈਂਟਰੀ ਨਿਊਟਰੀਸ਼ਨ ਤਹਿਤ ਚੰਗੀ ਖੁਰਾਕ ਮੁਹਈਆ ਕਰਵਾਉਣਾ, ਪੋਸ਼ਣ ਟ੍ਰੈਕ ਦੇ ਨਾਂ ਤੇ ਬਿਨਾਂ ਮੋਬਾਈਲ ਦਿੱਤੇ ਲਗਾਤਾਰ ਕੀਤੀ ਜਾ ਰਹੀ ਹੈਰਾਸ਼ਮੈਂਟ ਲੈ ਕੇ 14 ਨਵੰਬਰ ਬਾਲ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਾਲਾਂ ਦੇ ਅਧਿਕਾਰਾਂ ਪ੍ਰਤੀ ਜਗਾਉਣ ਵਾਸਤੇ ਅਤੇ ਆਈਸੀਡੀਐਸ ਨੂੰ ਖਾਤਮੇ ਦੇ ਰਾਹ ਵੱਲ ਜਾਣੋ ਬਚਾਉਣ ਵਾਸਤੇ ਆਈਸੀਡੀਐਸ ਬਚਾਓ ਬਚਪਨ ਬਚਾਓ ! ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਤੇ ਕੀਤਾ ਜਾਵੇਗਾ ਪ੍ਰਦਰਸ਼ਨ। ਅੱਜ ਦੀ ਮੀਟਿੰਗ ਵਿੱਚ ਸ਼ਾਮਿਲ ਹੋਏ ਕ੍ਰਿਸ਼ਨਾ ਕੁਮਾਰੀ ਵਿਤ ਸਕੱਤਰ ਅੰਮ੍ਰਿਤ ਪਾਲ ਕੌਰ ਜੋਇੰਟ ਸਕੱਤਰ ਗੁਰਦੀਪ ਕੌਰ ਮੀਤ ਪ੍ਰਧਾਨ ਅਨੂਪ ਕੌਰ ਤਰਨ ਤਾਰਨ, ਗੁਰਪ੍ਰੀਤ ਕੌਰ ਮੋਹਾਲੀ, ਰਾਜ ਕੌਰ ਪਟਿਆਲਾ, ਗੁਰਬਖਸ਼ ਕੌਰ ਹੁਸ਼ਿਆਰਪੁਰ, ਵਰਿੰਦਰ ਕੌਰ ਗੁਰਦਾਸਪੁਰ, ਗੁਰਮੇਲ ਕੌਰ ਮਰੇਲਕੋਟਲਾ, ਬਲਰਾਜ ਕੌਰ ਬਰਨਾਲਾ, ਬਲਜੀਤ ਕੌਰ ਨਵਾਂ ਸ਼ਹਿਰ , ਕਾਨਤਾ ਰਾਣੀ ਫਿਰੋਜ਼ਪੁਰ ,ਚਰਨਜੀਤ ਕੌਰ ਮੋਗਾ, ਅੰਮ੍ਰਿਤਪਾਲ ਮੁਕਤਸਰ, ਗੁਰਮਿੰਦਰ ਕੌਰ ਅੰਮ੍ਰਿਤਸਰ, ਜਸਵਿੰਦਰ ਕੌਰ ਨੀਲੋਵਾਲ, ਰਣਜੀਤ ਕੌਰ ਮਾਨਸਾ, ਭਿੰਦਰ ਕੌਰ ਗੌਸਲ ਸੁਰਜੀਤ ਕੌਰ ਲੁਧਿਆਣਾ ,ਪ੍ਰਕਾਸ਼ ਕੌਰ ਬਠਿੰਡਾ, ਸਤਵੰਤ ਕੌਰ ਕਪੂਰਥਲਾ ,ਪੂਨਮ ਗੁਰਾਇਆ,ਜਸਪਾਲ ਕੌਰ,ਰੁਪਿੰਦਰ ਰਿੰਪੀ, ਖੁਸ਼ਦੀਪ ਸ਼ਰਮਾ, ਪ੍ਰਤਿਭਾ ਸ਼ਰਮਾ,ਆਸ਼ਾ ਰਾਣੀ, ਅਨੀਤਾ ਤਲਵਾੜਾ ਜਸਵਿੰਦਰ ਕੌਰ।