ਜੰਮੂ-ਕਸ਼ਮੀਰ ‘ਚ 36 ਘੰਟਿਆਂ ਦੌਰਾਨ ਤਿੰਨ ਮੁਕਾਬਲੇ, ਦੋ ਅੱਤਵਾਦੀ ਢੇਰ, ਚਾਰ ਜਵਾਨ ਜ਼ਖ਼ਮੀ

ਰਾਸ਼ਟਰੀ

ਸ਼੍ਰੀਨਗਰ, 2 ਨਵੰਬਰ, ਦੇਸ਼ ਕਲਿਕ ਬਿਊਰੋ :
ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਜ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ ‘ਚ ਦੋ ਅੱਤਵਾਦੀਆਂ ਨੂੰ ਮਾਰ ਦਿੱਤਾ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਅੱਜ ਸ਼ਨੀਵਾਰ ਸਵੇਰੇ ਸ਼ਾਂਗਸ ਲਾਰਨੂ ਦੇ ਜੰਗਲ ‘ਚ ਮੁਕਾਬਲਾ ਸ਼ੁਰੂ ਹੋਇਆ। ਇੱਥੇ 3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਸੀ। ਇੱਕ ਅੱਤਵਾਦੀ ਅਜੇ ਵੀ ਲੁਕ ਕੇ ਗੋਲੀਬਾਰੀ ਕਰ ਰਿਹਾ ਹੈ।
ਜੰਮੂ-ਕਸ਼ਮੀਰ ‘ਚ 36 ਘੰਟਿਆਂ ‘ਚ ਇਹ ਤੀਜਾ ਮੁਕਾਬਲਾ ਹੈ। ਸ੍ਰੀਨਗਰ ਦੇ ਖਾਨਯਾਰ ਅਤੇ ਬਾਂਦੀਪੋਰਾ ਦੇ ਪੰਨੇਰ ਵਿੱਚ ਵੀ ਮੁੱਠਭੇੜ ਚੱਲ ਰਹੇ ਹਨ। ਸ਼੍ਰੀਨਗਰ ਮੁਕਾਬਲੇ ‘ਚ 2-3 ਅੱਤਵਾਦੀ ਲੁਕੇ ਹੋਏ ਹਨ। ਇੱਥੇ ਹੋਈ ਗੋਲੀਬਾਰੀ ਵਿੱਚ ਸੀਆਰਪੀਐਫ ਦੇ 2 ਜਵਾਨ ਅਤੇ 2 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਦੋਵਾਂ ਦਾ ਇਲਾਜ ਚੱਲ ਰਿਹਾ ਹੈ। ਫਿਲਹਾਲ ਦੋਵਾਂ ਦੀ ਹਾਲਤ ਸਥਿਰ ਹੈ।

diwali-banner1

Latest News

Latest News

Leave a Reply

Your email address will not be published. Required fields are marked *