ਛੱਪੜ ’ਚ ਸਕਾਰਪੀਓ ਡਿੱਗਣ ਕਾਰਨ ਇਕ ਪਰਿਵਾਰ ਦੇ 4 ਮੈਂਬਰਾਂ ਸਮੇਤ 8 ਦੀ ਮੌਤ

ਰਾਸ਼ਟਰੀ

ਨਵੀਂ ਦਿੱਲੀ, 3 ਨਵੰਬਰ, ਦੇਸ਼ ਕਲਿੱਕ ਬਿਓਰੋ :

ਬੀਤੀ ਦੇਰ ਰਾਤ ਨੂੰ ਛੱਤੀਸਗੜ੍ਹ ਵਿੱਚ ਇਕ ਗੱਡੀ ਦੇ ਛੱਪੜ ਵਿੱਚ ਡਿੱਗਣ ਕਾਰਨ ਵਾਪਰੇ ਦਰਦਨਾਕ ਹਾਦਸੇ ਵਿੱਚ 8 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਲ੍ਹਾ ਬਲਰਾਮਪੁਰ ਦੇ ਪਿੰਡ ਲੱਡੂਆਂ ਵਿੱਚ ਇਕ ਤੇਜ਼ ਰਫਤਾਰ ਸਕਾਰਪੀਓ ਗੱਡੀ ਟੋਏ ਵਿੱਚ ਡਿੱਗ ਗਈ। ਇਸ ਵਿੱਚ ਸਵਾਰ ਇਕ ਲੜਕੀ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਕਰੀਬ 8 ਵਜੇ ਰਾਤ ਨੂੰ ਸਕਾਰਪੀਓ ਵਿੱਚ ਸਫਾਰ ਹੋ ਕੇ ਪਿੰਡ ਕੁਸਮੀ ਦੇ ਲਾਰੀਮਾ ਤੋਂ ਰਾਜਪੁਰ  ਵੱਲ ਜਾ ਰਹੇ ਸਨ। ਜਦੋਂ ਗੱਡੀ ਪਿੰਡ ਲੱਡੂਆਂ ਪੁੱਜੀ ਤਾਂ ਅਚਾਨਕ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਗੱਡੀ ਟੋਏ ਵਿੱਚ ਡਿੱਗ ਗਈ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਲਰਾਮਪੁਰ ਦੇ ਰਾਜਪੁਰ ਥਾਣਾ ਖੇਤਰ ਦੇ ਅਧੀਨ ਬੁੱਢਾ ਬਗੀਚਾ ਮੁੱਖ ਮਾਰਗ ‘ਤੇ ਸਥਿਤ ਲੱਡੂ ਮੋੜ ‘ਤੇ ਸ਼ਨੀਵਾਰ ਰਾਤ ਕਰੀਬ 8:30 ਵਜੇ ਸਕਾਰਪੀਓ ਗੱਡੀ ਦੇ ਛੱਪੜ ‘ਚ ਡਿੱਗਣ ਕਾਰਨ ਇਕ ਔਰਤ ਅਤੇ ਇਕ ਲੜਕੀ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਬਲਰਾਮਪੁਰ ਜ਼ਿਲ੍ਹੇ ਦੇ ਪਿੰਡ ਲਾਰੀਮਾ ਦੇ ਰਹਿਣ ਵਾਲੇ ਇੱਕ ਵਾਹਨ ਵਿੱਚ ਸਵਾਰ ਹੋ ਕੇ ਨੇੜਲੇ ਸੂਰਜਪੁਰ ਜ਼ਿਲ੍ਹੇ ਨੂੰ ਜਾ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਐਸਯੂਵੀ ਲਾਡੂਆ ਮੋੜ ਨੇੜੇ ਪਹੁੰਚੀ ਤਾਂ ਇਹ ਬੇਕਾਬੂ ਹੋ ਕੇ ਛੱਪੜ ਵਿੱਚ ਜਾ ਡਿੱਗੀ।

ਪੁਲਿਸ ਅਤੇ ਸਥਾਨਕ ਲੋਕਾਂ ਨੇ ਜੇਸੀਬੀ ਦੀ ਮਦਦ ਨਾਲ ਛੱਪੜ ਵਿੱਚ ਡੁੱਬੇ ਵਾਹਨ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਰਾਜਪੁਰ ਕਮਿਊਨਿਟੀ ਹੈਲਥ ਸੈਂਟਰ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਗੱਡੀ ਦੇ ਦਰਵਾਜ਼ੇ ਬੰਦ ਹੋ ਗਏ, ਜਿਸ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ। ਹਾਦਸੇ ਵਿੱਚ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ।

diwali-banner1

Latest News

Latest News

Leave a Reply

Your email address will not be published. Required fields are marked *