ਨਵੀਂ ਦਿੱਲੀ, 3 ਨਵੰਬਰ, ਦੇਸ਼ ਕਲਿੱਕ ਬਿਓਰੋ :
ਪ੍ਰਦੂਸ਼ਣ ਦੇ ਕਾਰਨ ਪਾਕਿਸਤਾਨ ਪੰਜਾਬ ਵਿੱਚ ਲਾਕਡਾਊਨ ਸ਼ੁਰੂ ਕਰ ਦਿੱਤਾ ਗਿਆ ਅਤੇ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਗਈਆਂ ਹਨ। ਪਾਕਿਸਤਾਨ ਪੰਜਾਬ ਪ੍ਰਾਂਤ ਵਿੱਚ ਲਾਹੌਰ ਵਿੱਚ ਹਵਾਂ ਪ੍ਰਦੂਸ਼ਣ ਦੀ ਗੰਭੀਰ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ। ਪਾਕਿ ਪੰਜਾਬ ਸਰਕਾਰ ਨੇ ਕਿਹਾ ਕਿ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਖਤ ਲਿਖੇਗੀ, ਤਾਂ ਕਿ ਡਿਪਲੋਮੈਟਿਕ ਚੈਨਲ ਦੀ ਵਰਤੋਂ ਕਰਕੇ ਭਾਰਤ ਉਤੇ ਦਬਾਅ ਬਣਾਇਆ ਜਾ ਸਕੇ। ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਔਰੰਗਜੇਬ ਨੇ ਲਾਹੌਰ ਦੀ ਇਸ ਸਥਿਤੀ ਦਾ ਦੋਸ਼ ਇਕ ਫਿਰ ਭਾਰਤ ਸਿਰ ਲਗਾਇਆ ਹੈ।
ਮਰੀਅਮ ਨੇ ਕਿਹਾ ਕਿ ਅੱਜ ਲਾਹੌਰ ਦੀ ਏਕਿਊਆਈ 1000 ਤੋਂ ਜ਼ਿਆਦਾ ਤੱਕ ਪਹੁੰਚ ਚੁੱਕਿਆ ਹੈ ਅਤੇ ਹਵਾ ਦਾ ਰੁਖ ਇਸ ਸਮੇਂ ਅੰਮ੍ਰਿਤਸਰ-ਚੰਡੀਗੜ੍ਹ ਵੱਲੋਂ ਲਾਹੌਰ ਵੱਲ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਆਉਣ ਵਾਲੀ ਪੂਰਵੀ ਹਵਾਵਾਂ ਦੀ ਰਫਤਾਰ ਤੇਜ ਹੈ, ਜਿਸ ਨਾਲ ਲਾਹੌਰ ਵਿੱਚ ਪ੍ਰਦੂਸ਼ਣ ਵਧ ਰਿਹਾ ਹੈ। ਇਸ ਦਾ ਏਕਿਊਆਈ ਫਿਰ ਤੋਂ 1173 ਤੱਕ ਪਹੁੰਚ ਗਿਆ ਹੈ। ਜੇਕਰ ਹਵਾ ਦਾ ਰੁਖ ਪਾਕਿਸਤਾਨ ਤੋਂ ਪਾਰਤ ਵੱਲ ਹੋਵੇ ਤਾਂ ਏਕਿਊਆਈ 500 ਦੇ ਕਰੀਬ ਵੀ ਪਹੁੰਚ ਰਿਹਾ ਹੈ।