ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਨਵੀਂ ਦਿੱਲੀ, ਦੇਸ਼ ਕਲਿੱਕ ਬਿਓਰੋ :
ਲਗਾਤਾਰ ਵਧਦੇ ਪ੍ਰਦੂਸ਼ਣ ਕਾਰਨ ਲਗਾਤਾਰ ਲੋਕਾਂ ਨੂੰ ਸ਼ਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਪੰਜਾਬ ਤੋਂ ਲੈ ਕੇ ਦਿੱਲੀ ਤੱਕ ਹਵਾ ਜ਼ਹਿਰੀਲੀ ਹੋ ਚੁੱਕੀ ਹੈ। ਏਕਿਊਆਈ ਦਿਨੋ ਦਿਨ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਵਿੱਚ ਆ ਚੁੱਕਿਆ ਹੈ। ਅੰਮ੍ਰਿਤਸਰ ਦਾ ਏਕਿਊਆਈ 368 ਦਰਜ ਕੀਤਾ ਗਿਆ।ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਲੁਧਿਆਣਾ ਹੈ, ਜਿੱਥੇ ਏਕਿਊਆਈ 339 ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਏਕਿਊਆਈ 277 ਦਰਜ ਕੀਤਾ ਗਿਆ ਹੈ।
ਸੈਂਟ੍ਰਲ ਪਾਲਿਊਸ਼ਨ ਕੰਟਰੋਲ ਬੋਰਡ (ਸੀਪੀਸੀਬੀ) ਵਲੋਂ 2 ਨਵੰਬਰ ਦੀ ਸ਼ਾਮ ਨੂੰ ਜਾਰੀ ਕੀਤੇ ਅੰਕੜਿਆਂ ਅਨੁਸਾਰ, ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਹਰਿਆਣਾ ਦੇ ਜਿੰਦ ਅਤੇ ਕਰਨਾਲ ਵੀ ਸ਼ਾਮਲ ਹਨ। ਬਠਿੰਡਾ ਵਿੱਚ ਏਕਿਊਆਈ 143, ਜਲੰਧਰ 264, ਖੰਨਾ 196, ਮੰਡੀ ਗੋਬਿੰਦਗੜ੍ਹ 203, ਪਟਿਆਲਾ 243 ਅਤੇ ਰੂਪਨਗਰ ਵਿੱਚ ਏਕਿਊਆਈ 164 ਦਰਜ ਕੀਤਾ ਗਿਆ ਹੈ।
ਦੇਸ਼ ਦੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਹਵਾ ਵਿੱਚ ਪ੍ਰਦੂਸ਼ਣ ਦਾ ਸਤਰ ‘ਗੰਭੀਰ’ ਸਥਿਤੀ ‘ਚ ਪਹੁੰਚ ਗਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਦੇ ਆਨੰਦ ਵਿਹਾਰ ‘ਚ ਐਤਵਾਰ ਸਵੇਰੇ 6 ਵਜੇ ਏਕਿਊਆਈ 400 ਤੋਂ ਵੱਧ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, ਦਿੱਲੀ ‘ਚ ਸ਼ਨੀਵਾਰ ਨੂੰ ਪ੍ਰਦੂਸ਼ਣ ਦੀ ਸਥਿਤੀ ਹੋਰ ਖ਼ਰਾਬ ਹੋ ਗਈ ਸੀ ਅਤੇ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਪਹੁੰਚ ਗਈ ਸੀ। ਹਾਲਾਂਕਿ ਸਵੇਰੇ ਕੁਝ ਸੁਧਾਰ ਦਰਜ ਕੀਤਾ ਗਿਆ ਸੀ।
ਦਿੱਲੀ ਦੇ ਆਨੰਦ ਵਿਹਾਰ ‘ਚ ਐਤਵਾਰ ਸਵੇਰੇ 6 ਵਜੇ ਏਕਿਊਆਈ 424 ਦਰਜ ਕੀਤਾ ਗਿਆ। ਇਸ ਦੇ ਨਾਲ ਹੀ, ਬਾਹਰੀ ਦਿੱਲੀ ਦੇ ਅਲੀਪੁਰ ਵਿੱਚ ਏਕਿਊਆਈ 369, ਅਸ਼ੋਕ ਵਿਹਾਰ ਵਿੱਚ 399, ਵਜ਼ੀਰਪੁਰ ਵਿੱਚ 393, ਬਵਾਨਾ ਵਿੱਚ 382, ਅਤੇ ਮੱਧ ਦਿੱਲੀ ਦੇ ਆਈਟੀਆਓ ਵਿੱਚ 354 ਦਰਜ ਕੀਤਾ ਗਿਆ।