ਚੰਡੀਗੜ੍ਹ, 3 ਨਵੰਬਰ, ਦੇਸ਼ ਕਲਿ਼ਕ ਬਿਓਰੋ– ਕੱਲ੍ਹ 4 ਨਵੰਬਰ ਤੋਂ ਚੰਡੀਗੜ੍ਹ ਦੇ ਸਕੂਲਾਂ ਵਿੱਚ ਦਾ ਸਮਾਂ ਬਦਲ ਦਿੱਤਾ ਗਿਆ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਹੁਕਮਾਂ ਅਨੁਸਾਰ ਇਹ ਨਵੀਂ ਸਮਾਂ ਸਾਰਣੀ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਸੋਮਵਾਰ ਤੋਂ ਲਾਗੂ ਹੋ ਜਾਵੇਗੀ ਅਤੇ 31 ਮਾਰਚ, 2025 ਤੱਕ ਲਾਗੂ ਰਹੇਗੀ। ਸਿੰਗਲ ਸ਼ਿਫਟ ਵਿੱਚ ਚੱਲਣ ਵਾਲੇ ਸਾਰੇ ਸਕੂਲਾਂ ਵਿੱਚ ਸਟਾਫ਼ ਦਾ ਸਮਾਂ ਸਵੇਰੇ 8:10 ਤੋਂ ਦੁਪਹਿਰ 2:30 ਵਜੇ ਤੱਕ ਹੋਵੇਗਾ, ਜਦੋਂ ਕਿ ਵਿਦਿਆਰਥੀਆਂ ਲਈ ਸਕੂਲ ਦਾ ਸਮਾਂ ਸਵੇਰੇ 8:20 ਤੋਂ ਦੁਪਹਿਰ 2:20 ਤੱਕ ਨਿਰਧਾਰਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦੋਹਰੀ ਸ਼ਿਫਟਾਂ ਵਿੱਚ ਚੱਲ ਰਹੇ ਸਕੂਲਾਂ ਲਈ ਵੀ ਵੱਖ-ਵੱਖ ਸਮਾਂ ਨਿਰਧਾਰਤ ਕੀਤਾ ਗਿਆ ਹੈ। 6ਵੀਂ ਅਤੇ ਇਸ ਤੋਂ ਉੱਪਰ ਦੀਆਂ ਕਲਾਸਾਂ ਲਈ, ਸਟਾਫ ਦਾ ਸਮਾਂ ਸਵੇਰੇ 7:50 ਤੋਂ ਦੁਪਹਿਰ 2:10 ਵਜੇ ਤੱਕ ਹੋਵੇਗਾ। ਵਿਦਿਆਰਥੀਆਂ ਲਈ ਸਵੇਰੇ 8 ਵਜੇ ਤੋਂ ਦੁਪਹਿਰ 1:15 ਵਜੇ ਤੱਕ ਹੋਵੇਗਾ। ਸ਼ਾਮ ਦੀ ਸ਼ਿਫਟ ਲਈ ਕਲਾਸ 1 ਤੋਂ 5 ਲਈ, ਸਟਾਫ ਦਾ ਸਮਾਂ ਸਵੇਰੇ 10:50 ਤੋਂ ਸ਼ਾਮ 5:10 ਤੱਕ ਅਤੇ ਵਿਦਿਆਰਥੀਆਂ ਦਾ ਸਮਾਂ ਦੁਪਹਿਰ 12:45 ਤੋਂ ਸ਼ਾਮ 5 ਵਜੇ ਤੱਕ ਹੋਵੇਗਾ।