ਜਿਲ੍ਹਾ ਪੱਧਰੀ ਸਹੋਦਿਆ ਸੁੰਦਰ ਲਿਖਾਈ ਮੁਕਾਬਲੇ ‘ਚ ਗੁਰਸੀਰਤ ਤੀਜੇ ਸਥਾਨ ‘ਤੇ

Punjab

ਦਲਜੀਤ ਕੌਰ

ਲਹਿਰਾਗਾਗਾ, 3 ਨਵੰਬਰ 2024

ਸੀਬੀਐਸਈ ਸਕੂਲਾਂ ਦੀਆਂ ਵੱਖ-ਵੱਖ ਸਾਲਾਨਾ ਗਤੀਵਿਧੀਆਂ ਦੀ ਲੜੀ ਤਹਿਤ ਹੋਏ ‘ਦਾ ਫਾਲਕਨ ਸਹੋਦਿਆ ਇੰਟਰ ਸਕੂਲਜ਼ ਕੈਲੀਗ੍ਰਾਫੀ’ ਮੁਕਾਬਲੇ ਵਿੱਚ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦੀ 7ਵੀਂ ਕਲਾਸ ਦੀ ਵਿਦਿਆਰਥਣ ਗੁਰਸੀਰਤ ਕੌਰ ਗੰਢੂਆਂ ਨੇ ਪੰਜਾਬੀ ਵਿਸ਼ੇ ‘ਚ ਜਿਲ੍ਹਾ ਪੱਧਰ ‘ਤੇ ਤੀਜਾ ਸਥਾਨ ਹਾਸਿਲ ਕੀਤਾ। ਜਦੋਂ ਕਿ ਰੀਤ, ਖੁਸ਼ਪ੍ਰੀਤ ਕੌਰ, ਅਤੇ ਨਿਸ਼ਠਾ ਨੂੰ ਮੁਕਾਬਲੇ ‘ਚ ਭਾਗ ਲੈਣ ਵਜੋਂ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ। ਹੋਲੀ ਹਾਰਟ ਪਬਲਿਕ ਸਕੂਲ, ਛਾਜਲੀ ਵਿਖੇ ਹੋਏ ਇਸ ਮੁਕਾਬਲੇ ਦੌਰਾਨ 23 ਸਕੂਲਾਂ ਦੇ ਕਰੀਬ 100 ਵਿਦਿਆਰਥੀਆਂ ਨੇ ਭਾਗ ਲਿਆ।
ਸੀਬਾ ਦੇ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਅਤੇ ਸਾਕਸ਼ੀ ਅਗਰਵਾਲ ਨੇ ਗੁਰਸੀਰਤ ਕੌਰ ਗੰਢੂਆਂ ਸਮੇਤ ਮੁਕਾਬਲੇ ਵਿੱਚ ਭਾਗ ਲੈਣ ਵਾਲ਼ੀ ਸਮੁੱਚੀ ਟੀਮ ਦੀ ਹੌਸਲਾ ਅਫ਼ਜਾਈ ਕੀਤੀ।

diwali-banner1

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।