ਮਾਨਸਾ, 3 ਨਵੰਬਰ, ਦੇਸ਼ ਕਲਿੱਕ ਬਿਓਰੋ :
ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰਕੇ ਦੇ ਲੜਕਿਆ ਨੇ ਬਲਾਕ ਝੁਨੀਰ ਵਿਖੇ ਹੋ ਰਹੀਆਂ ਜ਼ਿਲਾ ਪੱਧਰੀ ਖੇਡਾਂ ਚ ਸ਼ਾਨਦਰ ਪ੍ਰਦਸ਼ਨ ਕਰਦਿਆ ਜਿਲੇ ਦੇ ਨਾਮਵਰ ਸਕੂਲਾਂ ਦੀਆ ਟੀਮਾਂ ਨੂੰ ਹਰਾਉਦਿਆ। ਜਿਮਨਾਸਟ ਵਿਚ ਗੋਲਡ ਮੈਡਲ ਜਿੱਤਿਆ ਮੈਡਲ ਜਿੱਤਦਿਆਂ ਹੀ ਜਵਾਹਰਕੇ ਦੇ ਹੋਣਹਾਰ ਜਿਮਨਾਸਟ ਖਿਡਾਰੀਆਂ ਨੇ ਸਟੇਟ ਪੱਧਰੀ ਚੈਂਪੀਅਨਸ਼ਿਪ ਲਈ ਆਪਣਾ ਟਿਕਟ ਪੱਕਾ ਕਰ ਲਿਆ ਹੈ ਜਿਸਦਾ ਸੇਹਰਾ ਬੱਚਿਆਂ ਦੀ ਮਿਹਨਤ ਤੇ ਉਨ੍ਹਾਂ ਦੇ ਕੌਚ ਜਗਤਾਰ ਸਿੰਘ ਲਾਡੀ ਨੂੰ ਜਾਦਾ ਹੈ ਜਿਨ੍ਹਾਂ ਨੇ ਨਵੇ ਨਵੇਂ ਬੱਚਿਆ ਨੂੰ ਗਰਾਉਂਡ ਨਾਲ ਜੋੜਦਿਆਂ ਜਿਮਨਾਸਟ ਦੀ ਜਾਗ ਲਾਈ ਤੇ ਓਨਾ ਨੂੰ ਸਖਤ ਮਿਹਨਤ ਕਰਵਾਈ। ਜਿਸ ਸਦਕਾ ਜਵਾਹਰਕੇ ਸਕੂਲ ਦਾ ਨਾ ਜਿਲ੍ਹਾ ਪੱਧਰੀ ਖੇਡਾ ਵਿਚ ਚਮਕ ਰਿਹਾ ਹੈ। ਦੂਜੇ ਪਾਸੇ ਸਰਕਾਰੀ ਪ੍ਰਾਇਮਰੀ ਸਕੂਲ ਜਵਾਹਰਕੇ ਦੀਆਂ ਲੜਕੀਆਂ ਨੂੰ ਸਿਲਵਰ ਮੈਡਲ ਨਾਲ ਹੀ ਸਬਰ ਕਰਨਾ ਪਿਆ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਤਮਗੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਨਾਮ ਵੰਡ ਸਮਾਰੋਹ ਦੌਰਾਨ ਸੀ ਐਚ ਟੀ ਕਾਲਾ ਸਿੰਘ ਸੁਨੰਦਾ ਸ਼ਰਮਾ ਜਗਤਾਰ ਲਾਡੀ ਬਾਵਾ ਸਿੰਘ ਬਲਾਕ ਸਪੋਰਟਸ ਅਫਸਰ ਰਣਜੀਤ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Published on: ਨਵੰਬਰ 3, 2024 2:33 ਬਾਃ ਦੁਃ