ਸ੍ਰੀਨਗਰ, 3 ਨਵੰਬਰ ਦੇਸ਼ ਕਲਿਕ ਬਿਓਰੋ
ਸ੍ਰੀਨਗਰ ‘ਚ ਐਤਵਾਰ ਨੂੰ ਟੂਰਿਜ਼ਮ ਰਿਸੈਪਸ਼ਨ ਸੈਂਟਰ (ਟੀ.ਆਰ.ਸੀ.) ਨੇੜੇ ਹੋਏ ਗ੍ਰਨੇਡ ਧਮਾਕੇ ‘ਚ ਘੱਟੋ-ਘੱਟ 12 ਨਾਗਰਿਕ ਜ਼ਖ਼ਮੀ ਹੋ ਗਏ।
ਸੂਤਰਾਂ ਨੇ ਦੱਸਿਆ ਕਿ ਗ੍ਰਨੇਡ ਟੀਆਰਸੀ ਖੇਡ ਦੇ ਮੈਦਾਨ ਦੇ ਬਾਹਰ ਸੁੱਟਿਆ ਗਿਆ, ਜਿਸ ਨਾਲ ਘੱਟੋ-ਘੱਟ 12 ਨਾਗਰਿਕ ਜ਼ਖਮੀ ਹੋ ਗਏ। ਹਫਤਾਵਾਰੀ ‘ਐਤਵਾਰ ਬਾਜ਼ਾਰ’ ਲਈ ਖਰੀਦਦਾਰਾਂ ਦੀ ਭਾਰੀ ਭੀੜ ਜੁੜੀ ਹੋਈ ਸੀ। ਗਰਨੇਡ ਉਸ ਸਮੇਂ ਸੁੱਟਿਆ ਗਿਆ ਜਦੋਂ ਲੋਕ ਬਜ਼ਾਰ ਵਿੱਚ ਖ਼ਰੀਦੋ ਫਰੋਖਤ ਕਰਨ ਲਈ ਭਾਰੀ ਗਿਣਤੀ ਵਿੱਚ ਨਿੱਕਲੇ ਹੋਏ ਸਨ। ਇਕ ਅਧਿਕਾਰੀ ਨੇ ਦੱਸਿਆ, ”ਸਾਰੇ ਜ਼ਖਮੀਆਂ ਨੂੰ ਇਲਾਜ ਲਈ SMHS ਹਸਪਤਾਲ ਲਿਜਾਇਆ ਗਿਆ ਹੈ।

Published on: ਨਵੰਬਰ 3, 2024 4:44 ਬਾਃ ਦੁਃ