ਮੋਹਾਲੀ: 3 ਨਵੰਬਰ, ਦੇਸ਼ ਕਲਿੱਕ ਬਿਓਰੋ
ਮੋਹਾਲੀ ਵਿੱਚ ਸੋਹਾਣਾ ਪਿੰਫ ਦੇ ਵਪਾਰੀ ਦੀ ਕੁੱਟਮਾਰ ਕਰਕੇ ਉਸਦੀ ਥਾਰ ਗੱਡੀ ਖੋਹ ਕੇ ਲੁਟੇਰੇ ਭੱਜਣ ਵਿੱਚ ਸਫਲ ਹੋ ਗਏ। ਉਹ ਵਪਾਰੀ ਦਾ ਆਈਫੋਨ, ਸੋਨੇ ਦੀ ਬ੍ਰਿਸਲੇਟ ਅਤੇ ਹੋਰ ਕੀਮਤੀ ਸਮਾਨ ਵੀ ਲੁੱਟ ਕੇ ਲੈ ਗਏ। ਪੁਲਿਸ ਨੇ ਘਟਨਾ ਦੀ ਸੀ ਸੀ ਟੀ ਵੀ ਫੁਟੇਜ਼ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਖਾਈ ਸ਼ੁਰੂ ਕਰ ਦਿੱਤੀ ਹੈ। ਵਪਾਰੀ ਦੀ ਪਹਿਚਾਣ ਮੰਡੀ ਗੋਬਿੰਦਗੜ੍ਹ ਦੇ ਵਸਨੀਕ ਵਜੋਂ ਹੋਈ ਹੈ। ਇਹ ਘਟਨਾ ਸਵੇਰੇ ਸਵਾ ਤਿੰਨ ਵਜੇ ਸੋਹਾਣਾ ਦੇ ਸੈਕਟਰ 77 ਵਿਖੇ ਵਾਪਰੀ। ਲੁਟੇਰੇ ਆਪਣੀ ਕਾਰ ‘ਤੇ ਸਵਾਰ ਹੋ ਕੇ ਆਏ ਸਨ ਅਤੇ ਉਨ੍ਹਾਂ ਨੇ ਆਪਣੀ ਕਾਰ ਵਪਾਰੀ ਦੀ ਥਾਰ ਅੱਗੇ ਲਾ ਦਿੱਤੀ। ਉਨ੍ਹਾਂ ਨੇ ਵਪਾਰੀ ਨੂੰ ਬੇਸਬਾਲ ਅਤੇ ਡੰਡਿਆਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਵਪਾਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਘਟਨਾ ਸਮੇਂ ਵਪਾਰੀ ਦੀ ਮਹਿਲਾ ਦੋਸਤ ਵੀ ਉਸ ਦੇ ਨਾਲ ਸੀ।
ਮੋਹਾਲੀ ‘ਚ ਅਣਪਛਾਤਿਆਂ ਵੱਲੋਂ ਵਪਾਰੀ ‘ਤੇ ਹਮਲਾ, ਥਾਰ ਵੀ ਖੋਹ ਕੇ ਲੈ ਗਏ