ਚੰਡੀਗੜ੍ਹ, 3 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਹਰ ਵਿਅਕਤੀ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦਾ ਹੈ। ਆਪਣੇ ਚੰਗੇ ਭਵਿੱਖ ਲਈ ਕੁਝ ਪੈਸੇ ਦੀ ਬੱਚਤ ਕਰਨਾ ਚਾਹੁੰਦਾ ਹੈ, ਪ੍ਰੰਤੂ ਮਹਿੰਗਾਈ ਦੇ ਦੌਰ ਵਿੱਚ ਪੈਸੇ ਜਮ੍ਹਾਂ ਕਰਨਾ ਮੁਸ਼ਕਿਲ ਹਨ। ਪ੍ਰੰਤੂ ਜੇਕਰ ਥੋੜ੍ਹਾ ਥੋੜ੍ਹਾ ਕਰਕੇ ਬਚਤ ਕੀਤੀ ਜਾਵੇਗਾ ਤਾਂ ਪੈਸੇ ਜਮ੍ਹਾਂ ਕੀਤੇ ਜਾ ਸਕਦੇ ਹਨ। ਅਜਿਹੀਆਂ ਕਈ ਸਕੀਮਾਂ ਚਲਦੀਆਂ ਹਨ ਜਿਸ ਰਾਹੀਂ ਵਿਅਕਤੀ ਆਪਣੇ ਬਚਤ ਕਰ ਸਕਦਾ ਹੈ।
ਅਜਿਹੀ ਇਕ ਸਕੀਮ ਹੈ ਜੇਕਰ 45 ਰੁਪਏ ਦੀ ਬੱਚਤ ਕਰਕੇ ਜਮ੍ਹਾਂ ਕੀਤੇ ਜਾਣ ਤਾਂ 25 ਲੱਖ ਰੁਪਏ ਤੱਕ ਇਕੱਠੇ ਕਰ ਸਕਦੇ ਹੋ।
ਅਜਿਹੀ ਹੀ ਯੋਜਨਾ ਹੈ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੇ ਤਹਿਤ ਚਲਾਈ ਜਾਂਦੀ ਹੈ, ਜਿਸ ਵਿੱਚ ਦਮਦਾਰ ਰਿਟਰਨ ਮਿਲਣ ਦੀ ਗਾਰੰਟੀ ਹੈ। ਐਲਆਈਸੀ ਦੀ ਇਹ ਸਕੀਮ ਜੀਵਨ ਆਨੰਦ ਪਾਲਿਸੀ (ਐਲਆਈਸੀ ਜੀਵਨ ਆਨੰਦ) ਹੈ। ਜਿਸ ਵਿੱਚ ਰੋਜ਼ਾਨਾਂ ਦੇ 45 ਰੁਪਏ ਬਚਾ ਕੇ ਤੁਸੀਂ 25 ਲੱਖ ਰੁਪਏ ਪਾ ਸਕਦੇ ਹੋ। ਇਸ ਸਕੀਮ ਵਿੱਚ ਪਾਲਿਸੀਧਾਰਕ ਨੂੰ ਇਕ ਨਹੀਂ ਸਗੋਂ ਮਈ ਮੈਚਊਰਿਟੀ ਲਾਭ ਮਿਲਦੇ ਹਨ।
ਆਈਸੀ ਇਸ ਸਕੀਮ ਵਿੱਚ ਘੱਟ ਤੋਂ ਘੱਟ 1 ਲੱਖ ਰੁਪਏ ਦਾ ਸਮ ਅਹੁਦਾ ਹੈ। ਜਦੋਂ ਕਿ ਵੱਧ ਤੋਂ ਵੱਧ ਕੋਈ ਲਿਮਿਟ ਤੈਅ ਨਹੀਂ ਕੀਤੀ ਗਈ। ਐਲਆਈਸੀ ਜੀਵਨ ਆਨੰਦ ਵਿੱਚ ਤੁਸੀਂ ਕਰੀਬ 1358 ਰੁਪਏ ਹਰ ਮਹੀਨਾ ਮਜ੍ਹਾਂ ਕਰਕੇ 25 ਲੱਖ ਰੁਪਏ ਦਾ ਫੰਡ ਜਮ੍ਹਾਂ ਕਰ ਸਕਦੇ ਹੋ। ਇਸ ਦੇ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 45 ਰੁਪਏ ਰੋਜ਼ਾਨਾ ਬਣਦੇ ਹਨ। ਇਹ ਬਚਤ ਤੁਹਾਨੂੰ ਲੰਬਾ ਸਮਾਂ ਕਰਨੀ ਪਵੇਗੀ।
ਇਸ ਪਾਲਿਸੀ ਦੇ ਤਹਿਤ ਜੇਕਰ ਤੁਸੀਂ 45 ਰੁਪਏ ਰੋਜ਼ ਬਚਤ ਕਰਦੇ ਹੋ, 35 ਸਾਲ ਲਈ ਨਿਵੇਸ਼ ਕਰਦੇ ਹੋ ਤਾਂ ਇਸ ਸਕੀਮ ਦੇ ਪੂਰੀ ਹੋਣ ਤੋਂ ਬਾਅਦ ਤੁਹਾਨੂੰ 25 ਲੱਖ ਰੁਪਏ ਦੀ ਰਕਮ ਮਿਲੇਗੀ।
ਸਾਲਾਨਾ ਦੇਖਿਆ ਜਾਵੇ ਤਾਂ ਤੁਹਾਨੂੰ ਇਹ ਕਰੀਬ 16300 ਰੁਪਏ ਬਚਤ ਕਰਨੀ ਪਵੇਗੀ। ਇਸ ਸਕੀਮ ਵਿੱਚ 35 ਸਾਲ ਤੱਕ ਨਿਵੇਸ ਕਰ ਸਕਦੇ ਹੈ, ਕੁਲ ਮਿਲਾ ਕੇ ਇਹ ਜਮ੍ਹਾਂ ਰਕਮ 5,70,500 ਰੁਪਏ ਹੋਵੇਗੀ।
ਇਸ ਪਾਲਿਸੀ ਟਰਮ ਦੇ ਮੁਤਾਬਕ ਇਸ ਵਿੱਚ ਬੇਸਿਕ ਸਮ ਐਸਯੋਰਡ 5 ਲੱਖ ਰੁਪਏ ਹੋਵੇਗਾ, ਜਿਸ ਦੇ ਨਾਲ ਮੈਚਊਰਿਟੀ ਪੀਰੀਅਡ ਦੇ ਬਾਅਦ ਤੁਹਾਨੂੰ ਇਸ ਰਕਮ ਵਿੱਚ ਰਿਵਿਜਨਰੀ ਬੋਨਸ 8.60 ਲੱਖ ਰੁਪਏ ਅਤੇ ਫਾਈਨਲ ਬੋਨਸ 11.50 ਲੱਖ ਰੁਪਏ ਜੋੜ ਕੇ ਦਿੱਤਾ ਜਾਵੇਗਾ।