ਦੇਹਰਾਦੂਨ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਉੱਤਰਾਖੰਡ ਦੇ ਅਲਮੋੜਾ ‘ਚ ਸੋਮਵਾਰ ਸਵੇਰੇ 8 ਵਜੇ ਇਕ ਯਾਤਰੀ ਬੱਸ 150 ਫੁੱਟ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ‘ਚ 36 ਲੋਕਾਂ ਦੀ ਮੌਤ ਹੋ ਗਈ, ਜਦਕਿ 6 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਅਲਮੋੜਾ ਦੇ ਕੁਪੀ ਨੇੜੇ ਵਾਪਰਿਆ। ਬੱਸ ਵਿੱਚ 42 ਯਾਤਰੀ ਸਵਾਰ ਸਨ। ਪੁਲਿਸ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।
ਕੁਮਾਉਂ ਡਿਵੀਜ਼ਨ ਦੇ ਕਮਿਸ਼ਨਰ ਦੀਪਕ ਰਾਵਤ ਨੇ ਕਿਹਾ ਕਿ ਹਾਦਸੇ ਵਿੱਚ 36 ਯਾਤਰੀਆਂ ਦੀ ਮੌਤ ਹੋ ਗਈ ਹੈ।ਬੱਸ ਨਦੀ ਤੋਂ ਕਰੀਬ 10 ਫੁੱਟ ਪਹਿਲਾਂ ਇੱਕ ਦਰੱਖਤ ਵਿੱਚ ਫਸ ਕੇ ਰੁਕ ਗਈ। ਖਾਈ ‘ਚ ਡਿੱਗਣ ਦੌਰਾਨ ਕਈ ਯਾਤਰੀ ਝਟਕੇ ਕਾਰਨ ਖਿੜਕੀਆਂ ‘ਚੋਂ ਬਾਹਰ ਡਿੱਗ ਗਏ। ਬੱਸ ਕਿਨਾਥ ਤੋਂ ਰਾਮਨਗਰ ਜਾ ਰਹੀ ਸੀ।
ਉੱਤਰਾਖੰਡ ਬੱਸ ਹਾਦਸੇ ‘ਚ ਮਰਨ ਵਾਲਿਆਂ ਦੀ ਗਿਣਤੀ 36 ਹੋਈ, ਹੋਰ ਵਧਣ ਦਾ ਖ਼ਦਸ਼ਾ