ਲੁਧਿਆਣਾ ‘ਚ ਫੜੇ ਜਾਣ ‘ਤੇ ਚੋਰ ਨੇ ਚਲਾਈਆਂ ਗੋਲੀਆਂ, ਦੋ ਜ਼ਖ਼ਮੀ

ਪੰਜਾਬ

ਲੁਧਿਆਣਾ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ‘ਚ ਅੱਜ ਲੋਕਾਂ ਨੇ ਸਟਰੀਟ ਲਾਈਟਾਂ ਚੋਰੀ ਕਰਨ ਵਾਲੇ ਚੋਰ ਨੂੰ ਫੜ ਲਿਆ। ਜਦੋਂ ਚੋਰ ਫੜਿਆ ਗਿਆ ਤਾਂ ਉਸ ਨੇ ਅਚਾਨਕ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਬਦਮਾਸ਼ ਨੇ ਦੋ ਗੋਲੀਆਂ ਚਲਾਈਆਂ। ਇੱਕ ਗੋਲੀ ਇਲਾਕੇ ਦੇ ਇੱਕ ਵਸਨੀਕ ਨੂੰ ਲੱਗੀ, ਜਦੋਂ ਕਿ ਦੂਜੀ ਗੋਲੀ ਇੱਕ ਨੌਜਵਾਨ ਦੇ ਪੇਟ ਵਿੱਚੋਂ ਲੰਘ ਗਈ।ਜ਼ਖਮੀ ਨੌਜਵਾਨ ਦਾ ਨਿੱਜੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਕੁਝ ਦਿਨਾਂ ਤੋਂ ਤਾਜਪੁਰ ਰੋਡ ਨੇੜੇ ਸ਼ਨੀ ਮੰਦਰ ਜਗਦੀਸ਼ਪੁਰਾ ਇਲਾਕੇ ‘ਚ ਗਲੀਆਂ ‘ਚੋਂ ਲਾਈਟਾਂ ਦੀਆਂ ਤਾਰਾਂ ਚੋਰੀ ਹੋ ਰਹੀਆਂ ਸਨ। ਕਈ ਲੋਕਾਂ ਦੇ ਘਰਾਂ ਦੇ ਬਾਹਰ ਲਾਈਟਾਂ ਵੀ ਚੋਰੀ ਹੋ ਗਈਆਂ। ਚੋਰ ਤੋਂ ਪ੍ਰੇਸ਼ਾਨ ਲੋਕਾਂ ਨੇ ਇਲਾਕੇ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ। ਇਸ ਤੋਂ ਬਾਅਦ ਅੱਜ ਸਵੇਰੇ ਅਚਾਨਕ ਕੁਝ ਲੋਕਾਂ ਨੇ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆਏ ਵਿਅਕਤੀ ਨੂੰ ਗਲੀ ਵਿੱਚ ਘੁੰਮਦੇ ਦੇਖਿਆ।
ਜਿਵੇਂ ਹੀ ਲੋਕਾਂ ਨੇ ਉਸ ਵਿਅਕਤੀ ਨੂੰ ਫੜਿਆ ਤਾਂ ਉਸ ਨੇ ਆਪਣੇ ਹੱਥ ਵਿੱਚ ਫੜੇ ਬੈਗ ਵਿੱਚੋਂ ਅਚਾਨਕ ਹਥਿਆਰ ਕੱਢ ਕੇ ਗੋਲੀ ਚਲਾ ਦਿੱਤੀ। ਗੋਲੀ ਪ੍ਰਿੰਸ ਨਾਮ ਦੇ ਨੌਜਵਾਨ ਦੇ ਪੇਟ ਵਿੱਚ ਲੱਗੀ।
ਪ੍ਰਿੰਸ ਦੇ ਪਿਤਾ ਸੁਰਜੀਤ ਨੇ ਦੱਸਿਆ ਕਿ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਪ੍ਰਿੰਸ ਨੂੰ ਖੂਨ ਵਹਿ ਰਿਹਾ ਦੇਖ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਇਲਾਕੇ ਦੇ ਲੋਕਾਂ ਨੇ ਤੁਰੰਤ ਹਸਪਤਾਲ ਪਹੁੰਚਾਇਆ। ਫਿਲਹਾਲ ਪ੍ਰਿੰਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।ਸੀਆਈਏ-2 ਅਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ।

diwali-banner1

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।