ਪੰਜਾਬ ‘ਚ 23 ਦਿਨਾਂ ਤੱਕ ਦਰੱਖਤ ਨਾਲ ਲਟਕਦੀ ਰਹੀ ਨੌਜਵਾਨ ਦੀ ਲਾਸ਼

ਪੰਜਾਬ

ਲੁਧਿਆਣਾ, 4 ਨਵੰਬਰ, ਦੇਸ਼ ਕਲਿਕ ਬਿਊਰੋ :
ਲੁਧਿਆਣਾ ਵਿੱਚ 23 ਦਿਨਾਂ ਤੱਕ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਰਹੀ। ਪਰਿਵਾਰ ਵਾਲਿਆਂ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਕ ਰਾਹਗੀਰ ਨੇ ਸੜਕ ਤੋਂ 10 ਮਿੰਟ ਦੀ ਦੂਰੀ ‘ਤੇ ਜੰਗਲੀ ਖੇਤਰ ਵਿਚ ਜ਼ਮੀਨ ਤੋਂ ਲਗਭਗ 15 ਫੁੱਟ ਉੱਚੇ ਦਰੱਖਤ ਨਾਲ ਲਟਕਦੀ ਲਾਸ਼ ਦੇਖੀ। ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਹੁਣ ਦਰਖਤ ‘ਤੇ ਮ੍ਰਿਤਕ ਦਾ ਸਿਰਫ ਪਿੰਜਰ ਹੀ ਬਚਿਆ ਸੀ। ਮ੍ਰਿਤਕ ਦਾ ਨਾਂ ਧੀਰਜ ਕੁਮਾਰ ਹੈ। ਦੇਰ ਰਾਤ ਧੀਰਜ ਦਾ ਪੋਸਟਮਾਰਟਮ ਕੀਤਾ ਗਿਆ। ਅੱਜ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਧੀਰਜ ਮਸ਼ੀਨਾਂ ਪੇਂਟ ਕਰਦਾ ਸੀ। ਅਗਲੇ ਮਹੀਨੇ ਉਸ ਦਾ ਵਿਆਹ ਤੈਅ ਸੀ।
ਜਾਣਕਾਰੀ ਅਨੁਸਾਰ ਧੀਰਜ 5 ਅਕਤੂਬਰ ਨੂੰ ਫੈਕਟਰੀ ਤੋਂ ਸਕੂਟਰ ਲੈ ਕੇ ਕਿਧਰੇ ਗਿਆ ਸੀ। ਪਰ ਜਦੋਂ ਉਹ ਸ਼ਾਮ ਤੱਕ ਵਾਪਸ ਨਾ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਰਿਵਾਰਕ ਮੈਂਬਰਾਂ ਨੇ ਉਸ ਦੇ ਰਿਸ਼ਤੇਦਾਰਾਂ ਵਿੱਚ ਵੀ ਉਸ ਦੀ ਭਾਲ ਕੀਤੀ ਪਰ ਕਿਤੇ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਅਚਾਨਕ ਕਿਸੇ ਰਾਹਗੀਰ ਨੇ ਧੀਰਜ ਦੀ ਲਾਸ਼ ਦਰਖਤ ਨਾਲ ਲਟਕਦੀ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ।
ਫਿਲਹਾਲ ਥਾਣਾ ਸਾਹਨੇਵਾਲ ਦੀ ਪੁਲਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।

diwali-banner1

Published on: ਨਵੰਬਰ 4, 2024 9:24 ਪੂਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।